ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਜਸ਼ਨ ਮਨਾ ਰਹੇ ਲੋਕ, ਆਰ ਨੇਤ ਨੇ ਕੱਟਿਆ ਕੇਕ
ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਨਿੱਕੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਹੈ । ਪਰਿਵਾਰ ‘ਚ ਖੁਸ਼ੀ ਦਾ ਮਹੌਲ ਹੈ ਅਤੇ ਸਿੱਧੂ ਪਰਿਵਾਰ ਪੱਬਾਂ ਭਾਰ ਹੈ। ਕਿਉਂਕਿ ਡੇਢ ਦੋ ਸਾਲ ਬਾਅਦ ਇਸ ਘਰ ‘ਚ ਖੁਸ਼ੀਆਂ ਪਰਤੀਆਂ ਹਨ ਅਤੇ ਬੇਬੇ ਬਾਪੂ (Balkaur sidhu) ਦੇ ਚਿਹਰੇ ‘ਤੇ ਮੁਸਕਾਨ ਆਈ ਹੈ।ਆਮ ਲੋਕ ਵੀ ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ ਲੱਡੂ ਵੰਡ ਕੇ ਮਨਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਛੋਟੇ ਸਿੱਧੂ ਦੇ ਜਨਮ ‘ਤੇ ਇੱਕ ਸ਼ਖਸ ਲੱਡੂ ਵੰਡਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਰਾਹਗੀਰਾਂ ਨੂੰ ਜਦੋਂ ਉਹ ਲੱਡੂ ਦਿੰਦੇ ਹੈ ਤਾਂ ਉਹ ਪੁੱਛਦੇ ਹਨ ਕਿ ਇਹ ਕਿਸ ਦੀ ਖੁਸ਼ੀ ‘ਚ ਹਨ ।
ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ
ਜਿਸ ‘ਤੇ ਲੱਡੂ ਵੰਡਣ ਵਾਲਾ ਸ਼ਖਸ ਦੱਸਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਭਰਾ ਦਾ ਜਨਮ ਹੋਇਆ ਹੈ । ਜਿਸ ਤੋਂ ਬਾਅਦ ਇਹ ਦੋਵੇਂ ਜਣੇ ਬੜੇ ਖੁਸ਼ ਹੁੰਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਸੁਖਸ਼ਿੰਦਰ ਛਿੰਦਾ ਆਪਣੇ ਜੱਦੀ ਪਿੰਡ ਪਹੁੰਚੇ, ਵੇਖੋ ਖੂਬਸੂਰਤ ਵੀਡੀਓ
ਗਾਇਕ ਆਰ ਨੇਤ ਨੇ ਵੀ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਕੇਕ ਕੱਟਿਆ ਹੈ । ਗਾਇਕ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਨਾਲ ਕੇਕ ਕੱਟ ਕੇ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਆਰ ਨੇਤ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲਾ ਅਜਿਹੀ ਸ਼ਖਸੀਅਤ ਸੀ ਜਿਸ ਦੇ ਮਰਨ ‘ਤੇ ਵੀ ਪੂਰਾ ਸੰਸਾਰ ਰੋਇਆ ਸੀ ਅਤੇ ਉਨ੍ਹਾਂ ਨੂੰ ਕਦੇ ਲੱਗਿਆ ਹੀ ਨਹੀਂ ਕਿ ਉਹ ਕਿਤੇ ਗਿਆ ਹੈ। ਪਰ ਅੱਜ ਉਸ ਦੇ ਜਨਮ ਦੀ ਖੁਸ਼ੀ ਵੀ ਪੂਰੀ ਦੁਨੀਆ ‘ਚ ਮਨਾਈ ਜਾ ਰਹੀ ਹੈ।ਦੱਸ ਦਈਏ ਕਿ ਬੀਤੇ ਐਤਵਾਰ ਨੂੰ ਬਾਪੂ ਬਲਕੌਰ ਸਿੰਘ ਨੇ ਸਭ ਦੇ ਨਾਲ ਖੁਸ਼ੀ ਸਾਂਝੀ ਕੀਤੀ ਸੀ।
-