ਸੁਖਸ਼ਿੰਦਰ ਛਿੰਦਾ ਆਪਣੇ ਜੱਦੀ ਪਿੰਡ ਪਹੁੰਚੇ, ਵੇਖੋ ਖੂਬਸੂਰਤ ਵੀਡੀਓ

Written by  Shaminder   |  March 23rd 2024 01:18 PM  |  Updated: March 23rd 2024 01:20 PM

ਸੁਖਸ਼ਿੰਦਰ ਛਿੰਦਾ ਆਪਣੇ ਜੱਦੀ ਪਿੰਡ ਪਹੁੰਚੇ, ਵੇਖੋ ਖੂਬਸੂਰਤ ਵੀਡੀਓ

ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਿਉਂ ਨਾ ਚਲੇ ਜਾਈਏ ਜੋ ਸਕੂਨ ਆਪਣੇ ਪਿੰਡ ਆ ਕੇ ਮਿਲਦਾ ਹੈ ।ਉਹ ਕਿਤੇ ਵੀ ਨਹੀਂ ਮਿਲਦਾ । ਕਿਉਂਕਿ ਪਿੰਡ ਦੇ ਨਾਲ ਸਾਡਾ ਬਚਪਨ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ । ਸੁਖਸ਼ਿੰਦਰ ਛਿੰਦਾ (Sukhshinder Shinda) ਵੀ ਆਪਣੇ ਜੱਦੀ ਪਿੰਡ (Native Village) ਪਹੁੰਚੇ ਹੋਏ ਹਨ । ਜਿਥੋਂ ਉਹਨਾਂ ਨੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ । ਜਿਸ ‘ਚ ਟੋਕੇ ‘ਤੇ ਪੱਠੇ ਕੁਤਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਸੁਖਸ਼ਿੰਦਰ ਛਿੰਦਾ ਦਾ ਗੀਤ ‘ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ’ ਚੱਲ ਰਿਹਾ ਹੈ । ਸੁਖਸ਼ਿੰਦਰ ਛਿੰਦਾ ਦਾ ਇਹ ਵੀਡੀਓ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਸੁਖਸ਼ਿੰਦਰ ਸ਼ਿੰਦਾ ਪਹੁੰਚੇ ਆਪਣੇ ਪਿੰਡ,ਖੇਤਾਂ ‘ਚ ਆਏ ਨਜ਼ਰ ਕਿਹਾ ‘ਆਪਣਾ ਪਿੰਡ ਤਾਂ ਆਪਣਾ ਹੀ ਹੁੰਦਾ’

ਹੋਰ ਪੜ੍ਹੋ : ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ਸ਼ਾਇਰ 'ਚੋਂ ਗੀਤ ‘ਭੁੱਲੀਏ ਕਿਵੇਂ’ ਰਿਲੀਜ਼

ਸੁਖਸ਼ਿੰਦਰ ਛਿੰਦਾ ਦਾ ਵਰਕ ਫ੍ਰੰਟ 

ਸੁਖਸ਼ਿੰਦਰ ਛਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।

ਸੁਖਸ਼ਿੰਦਰ ਸ਼ਿੰਦਾ ਪਹੁੰਚੇ ਆਪਣੇ ਪਿੰਡ,ਖੇਤਾਂ ‘ਚ ਆਏ ਨਜ਼ਰ ਕਿਹਾ ‘ਆਪਣਾ ਪਿੰਡ ਤਾਂ ਆਪਣਾ ਹੀ ਹੁੰਦਾ’

ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ

ਜਿਸ ‘ਚ ਗੁੰਮਸੁੰਮ ਗੁੰਮਸੁੰਮ, ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਟਾਊਨ ਵਿੱਚ ਗੱਲਾਂ ਹੁੰਦੀਆਂ, ਜਾਗੋ ਆਈ ਆ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਗੀਤ ਗਾਏ ਹਨ । ਜੈਜ਼ੀ ਬੀ ਸੁਖਸ਼ਿੰਦਰ ਛਿੰਦਾ ਦੇ ਵਧੀਆ ਦੋਸਤਾਂ ਚੋਂ ਇੱਕ ਹਨ । ਗਾਇਕ ਲੰਡਨ ਹੀ ਰਹਿੰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਥੋਂ ਦਾ ਪੱਕਾ ਵਸਨੀਕ ਹੈ ।

ਵਿਦੇਸ਼ ‘ਚ ਰਹਿਣ ਦੇ ਬਾਵਜੂਦ ਪੰਜਾਬ ਦੀ ਮਿੱਟੀ ਦੇ ਨਾਲ ਉਸ ਦਾ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਇਸ ਦੇ ਨਾਲ ਹੀ ਗਾਇਕ ਪੰਜਾਬ (Punjab) ‘ਚ ਲਾਈਵ ਸ਼ੋਅ ਦੇ ਲਈ ਵੀ ਆਉਂਦਾ ਰਹਿੰਦਾ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network