ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ , ਗਾਇਕ ਨੇ ਜਿੱਤਿਆ 'Tik Tok Juno Fan Choice' ਅਵਾਰਡ

Reported by: PTC Punjabi Desk | Edited by: Pushp Raj  |  March 27th 2024 03:01 PM |  Updated: March 27th 2024 03:01 PM

ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ , ਗਾਇਕ ਨੇ ਜਿੱਤਿਆ 'Tik Tok Juno Fan Choice' ਅਵਾਰਡ

Karan Aujla wins 'Tik Tok Juno Fan Choice' award:  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla)  ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਟਿੱਕ ਟੌਕ ਜੂਨੋ ਅਵਾਰਡਸ  (Juno Awards 2024)  'ਚ ਪਰਫਾਰਮ ਕੀਤਾ ਤੇ ਆਪਣੇ ‘Tik Tok Juno Fan Choice’ ਅਵਾਰਡ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਫੈਨਜ਼ ਗਾਇਕ ਨੂੰ ਇਸ ਜਿੱਤ ਲਈ ਵਧਾਈਆਂ ਦੇ ਰਹੇ ਹਨ।

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ (Karan Aujla) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ  ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਰੈਪਰ ਦੋਸਤ ਡਿਵਾਈਨ ਨਾਲ ਨਵੀਂ ਐਲਬਮ ਨੂੰ ਲੈ ਕੇ ਲਾਈਮਲਾਈਟ 'ਚ  ਹਨ। 

ਕਰਨ ਔਜਲਾ ਨੇ ਜਿੱਤਿਆ ‘Tik Tok Juno Fan Choice’ ਅਵਾਰਡ

 

ਦੱਸ ਦਈਏ ਕਿ ਕਰਨ ਔਜਲਾ ਅਜਿਹੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ ਜਿਨ੍ਹਾਂ ‘Tik Tok Juno Awards’ 'ਚ ਹਿੱਸਾ ਲਿਆ ਹੈ। ਕਰਨ ਔਜਲਾ ਆਪਣੀ ਗਾਇਕੀ ਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਇਸੇ ਵਿਚਾਲੇ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦਰਅਸਲ, ਕਰਨ ਔਜਲਾ ਨੇ ‘Tik Tok Juno Fan Choice’ ਅਵਾਰਡ ਆਪਣੇ ਨਾਂ ਕੀਤਾ ਹੈ । ਕਰਨ ਔਜਲਾ ਨੇ ਇਸ ਅਵਾਰਡ ਸ਼ੋਅ ਦੀ ਕਲਿੱਪ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਕਰਨ ਔਜਲਾ ਨੇ ਇਸਦੀ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ,” LOOK WHAT WE DID !!!!! My people kept it real.…।” ਅਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਭਾਵੁਕ ਨਜ਼ਰ ਆਏ । ਉਨ੍ਹਾਂ ਨੇ ਇਸ ਵੱਡੀ ਉਪਲੱਬਧੀ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਤੇ ਪਰਿਵਾਰ ਨੂੰ ਦਿੱਤਾ। ਉਨ੍ਹਾਂ ਵੱਲੋਂ ਉਹ ਆਪਣੇ ਸਾਥੀਆਂ ਅਤੇ ਫੈਨਜ਼ ਦਾ ਧੰਨਵਾਦ ਵੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਵੱਲੋਂ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਸੀ । ਜਿਸ ਵਿੱਚ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਤਸਵੀਰ ਸਾਂਝੀ ਕੀਤੀ ਸੀ ਤੇ ਉਸਦੀ ਕੈਪਸ਼ਨ ਵਿੱਚ ‘ਕਾਸ਼ ਉਹ ਇੱਥੇ ਹੁੰਦੇ’ ਲਿਖਿਆ ਸੀ। 

ਕਰਨ ਔਜਲਾ ਦਾ ਜੂਨੋ ਐਵਾਰਡਾਂ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਸਫ਼ਲਤਾ ਨੂੰ ਦਰਸਾਉਂਦਾ ਹੈ, ਸਗੋਂ ਪੰਜਾਬੀ ਕਲਾਕਾਰਾਂ, ਜਿਵੇਂ ਕਿ ਏ.ਪੀ. ਢਿੱਲੋਂ, ਦਿਲਜੀਤ ਦੋਸਾਂਝ ਵਰਗੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਅਜਿਹੇ ਮਹਾਨ ਪਲੇਟਫਾਰਮਾਂ 'ਤੇ ਸਨਮਾਨ ਮਿਲੇ ਹਨ,  ਉਨ੍ਹਾਂ ਦੀ ਵਧੇਰੇ ਪ੍ਰਭਾਵਸ਼ਾਲੀ ਅਕਸ ਨੂੰ ਵੀ ਦਰਸਾਉਂਦਾ ਹੈ। ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਖੁਸ਼ਖਬਰੀ ਮਗਰੋਂ ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਦੇ ਨਾਲ ਕਈ ਪਾਲੀਵੁੱਡ ਸਿਤਾਰਿਆਂ ਨੇ ਵੀ ਕਰਨ ਔਜਲਾ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ।  

ਹੋਰ ਪੜ੍ਹੋ : World Theater day 2024 : ਦੁਨੀਆ ਭਰ ਦੇ ਕਲਾਕਾਰਾਂ ਨੂੰ ਸਮਰਪਿਤ ਹੈ ਵਿਸ਼ਵ ਰੰਗਮੰਚ ਦਿਵਸ, ਜਾਣੋ ਇਸ ਦਾ ਇਤਿਹਾਸ

ਕਰਨ ਔਜਲਾ ਦਾ ਵਰਕ ਫਰੰਟ 

ਦੱਸ ਦੇਈਏ ਕਿ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਅਸਲ ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਕਰਨ ਔਜਲਾ ਨੇ ਅਪਣੀ ਨਵੀਂ ਐਲਬਮ ਰਿਲੀਜ਼ ਕੀਤੀ ਸੀ, ਜੋ ਮਸ਼ਹੂਰ ਰੈਪਰ ਡਿਵਾਈਨ (Rapper Divine) ਮੁੰ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼'  (Street Dreams) ਹੈ।  ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network