ਗਾਇਕਾ ਤਨਿਸ਼ਕ ਕੌਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਵੇਖੋ ਤਸਵੀਰਾਂ

Written by  Shaminder   |  February 23rd 2024 04:31 PM  |  Updated: February 23rd 2024 04:31 PM

ਗਾਇਕਾ ਤਨਿਸ਼ਕ ਕੌਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਵੇਖੋ ਤਸਵੀਰਾਂ

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਬੀਤੇ ਦਿਨ ਗਾਇਕ ਸੱਜਣ ਅਦੀਬ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ।ਜਿਸ ਤੋਂ ਬਾਅਦ ਹੁਣ ਖ਼ਬਰਾਂ ਆਈਆਂ ਹਨ ਕਿ ਗਾਇਕਾ ਤਨਿਸ਼ਕ ਕੌਰ (Tanishq Kaur) ਨੇ ਵੀ ਮੰਗਣੀ ਕਰਵਾ ਲਈ ਹੈ।ਜਿਸ ਤੋਂ ਬਾਅਦ ਤਨਿਸ਼ਕ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ ।ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਸ ਨੂੰ ਚੂੜਾ ਪਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਸ਼ਗਨ ਦੇ ਸਮਾਨ ਦੀ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹਿੰਦੀ ਗੀਤ ‘ਤੇ ਲਿਪਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ।

Tanishq Kaur wedding.jpg

ਹੋਰ ਪੜ੍ਹੋ :  ਬਰਸੀ ‘ਤੇ ਵਿਸ਼ੇਸ਼ : ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਸਰਦੂਲ ਸਿਕੰਦਰ ਨੇ ਕੀਤਾ ਕਰੜਾ ਸੰਘਰਸ਼, ਸਧਾਰਨ ਦਿੱਖ ਕਾਰਨ ਕਈ ਵਾਰ ਗਏ ਸਨ ਠੁਕਰਾਏ

ਤਨਿਸ਼ਕ ਕੌਰ ਨੇ ਦਿੱਤੇ ਕਈ ਹਿੱਟ ਗੀਤ 

 ਤਨਿਸ਼ਕ ਕੌਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।2016  ‘ਚ ਉਸ ਨੇ ਵਾਇਸ ਆਫ਼ ਪੰਜਾਬ ਸੀਜ਼ਨ -7 ‘ਚ ਭਾਗ ਲਿਆ ਸੀ । 2017 ‘ਚ ਉਸ ਨੇ ਗੁਰਨਾਮ ਭੁੱਲਰ ਦੇ ਨਾਲ ਗੀਤ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । 2018  ‘ਚ ਉਸ ਨੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ‘ਚ ‘ਮੇਰੀ ਜਾਨ’ ਗੀਤ ਦੇ ਲਈ ਬੈਸਟ ਡੈਬਿਊ ਅਵਾਰਡ ਵੀ ਜਿੱਤਿਆ ਸੀ। 

ਤਨਿਸ਼ਕ ਕੌਰ ਦੀ ਨਿੱਜੀ ਜ਼ਿੰਦਗੀ 

ਤਨਿਸ਼ਕ ਕੌਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਜੰਮਪਲ ਤਨਿਸ਼ਕ ਨੇ ਆਪਣੀ ਸਕੂਲੀ ਪੜ੍ਹਾਈ ਗੁਰੁ ਨਾਨਕ ਦੇਵ ਪਬਲਿਕ ਸਕੂਲ ਲੁਧਿਆਣਾ ਤੋਂ ਕੀਤੀ ਹੈ ।ਇਸ ਤੋਂ ਬਾਅਦ ਗ੍ਰੈਜੁਏਸ਼ਨ ਦੀ ਡਿਗਰੀ ਰਾਮਗੜ੍ਹੀਆਂ ਗਰਲਜ਼ ਕਾਲਜ ਲੁਧਿਆਣਾ ਤੋਂ ਕੀਤੀ । ਗਾਇਕੀ ਦੇ ਖੇਤਰ ‘ਚ ਉਨ੍ਹਾਂ ਦੀ ਪਹਿਲੀ ਗੁਰੁ ਉਨ੍ਹਾਂ ਦੀ ਮਾਂ ਸੀ ।ਜਿਸ ਤੋਂ ਉਨ੍ਹਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ । ਕਿਉਂਕਿ ਉਹ ਖੁਦ ਮਿਊਜ਼ਿਕ ਦੇ ਟੀਚਰ ਰਹੇ ਹਨ ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network