ਅਰਦਾਸ ‘ਚ ਹੁੰਦੀ ਬਹੁਤ ਤਾਕਤ, ਜਹਾਜ਼ ਹਾਦਸੇ ‘ਚ 280 ਬੰਦਿਆਂ ਚੋਂ ਬਚਿਆ ਸੀ ਇਹ ਸ਼ਖਸ, ਬੱਬੂ ਮਾਨ ਦੇ ਨਾਲ ਵਾਇਰਲ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਿ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਹੈ ਤਾਂ ਪੁਰਾਣਾ ਪਰ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਬੱਬੂ ਮਾਨ (Babbu Maan) ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਕੌਰ ਬੀ ਆਪਣੇ ਵੱਡੇ ਪਾਪਾ ਨੂੰ ਯਾਦ ਕਰਕੇ ਹੋਈ ਭਾਵੁਕ,ਕਿਹਾ ‘ਜੇ ਕੋਲ ਹੁੰਦੇ ਤਾਂ ਗੱਲ ਹੋਰ ਹੋਣੀ ਸੀ’
ਦਰਅਸਲ ਇਹ ਵੀਡੀਓ ਬੱਬੂ ਮਾਨ ਦੇ ਕਿਸੇ ਸ਼ੋਅ ਦੇ ਦੌਰਾਨ ਦਾ ਹੈ । ਜਿਸ ‘ਚ ਬੱਬੂ ਮਾਨ ਸਟੇਜ ‘ਤੇ ਉਸ ਸ਼ਖਸ ਦੇ ਨਾਲ ਸਭ ਨੂੰ ਮਿਲਵਾਉਂਦੇ ਹਨ । ਜੋ ਕਿ ਕੀਨੀਆ ‘ਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ । ਜਹਾਜ਼ ‘ਚ 280 ਲੋਕ ਸਵਾਰ ਸਨ । ਹਜ਼ਾਰਾਂ ਫੁੱਟ ਦੀ ਉਚਾਈ ਤੋਂ ਇਹ ਜਹਾਜ਼ ਸਮੁੰਦਰ ‘ਚ ਡਿੱਗ ਪਿਆ ਅਤੇ ਇਸ ਸ਼ਖਸ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ।ਪਰ ਇਸ ਸ਼ਖਸ ਨੇ ਜਹਾਜ਼ ‘ਚ ਸਵਾਰ ਹੋਣ ਲੱਗਿਆਂ ਪ੍ਰਮਾਤਮਾ ਅੱਗੇ ਅਰਦਾਸ (Ardaas)ਕੀਤੀ ਸੀ ਕਿ ਮਾਲਕਾ ਭਲੀ ਕਰੀਂ ।
ਜਿਸ ਤੋਂ ਬਾਅਦ ਜਦੋਂ ਜਹਾਜ਼ ਡਿੱਗਿਆ ਤਾਂ ਸਮੁੰਦਰ ‘ਚ ਇਸ ਸ਼ਖਸ ਨੂੰ ਤੈਰਨਾ ਨਹੀਂ ਸੀ ਆਉਂਦਾ । ਜਦੋਂ ਇਹ ਸ਼ਖਸ ਇੱਕ ਮੱਛੀ ‘ਤੇ ਡਿੱਗਿਆ ਤਾਂ ਬਾਹਰ ਆਇਆ । ਇਸ ਸ਼ਖਸ ਨੇ ਆਪਣੀਆਂ ਅੱਖਾਂ ਦੇ ਨਾਲ ਹੋਰਨਾਂ ਲੋਕਾਂ ਦੀਆਂ ਲਾਸ਼ਾਂ ਨੂੰ ਮੱਛੀਆਂ ਨੂੰ ਖਾਂਦੇ ਹੋਏ ਵੇਖਿਆ ਸੀ। ਪਰ ਉਸ ਦੇ ਵੱਲੋਂ ਕੀਤੀ ਗਈ ਅਰਦਾਸ ਉਸ ਪ੍ਰਮਾਤਮਾ ਦੇ ਘਰ ‘ਚ ਕਬੂਲ ਹੋਈ ਅਤੇ ਉਸ ਨੂੰ ਨਵੀਂ ਜ਼ਿੰਦਗੀ ਮਿਲੀ । ਬੱਬੂ ਮਾਨ ਦਾ ਇਹ ਵੀਡੀਓ ਕਿਸੇ ਫੈਨ ਪੇਜ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਇੱਕ ਗੀਤ ਰਿਲੀਜ਼ ਹੋਇਆ ਹੈ । ਕਿਸਾਨਾਂ ਦੇ ਹੱਕ ‘ਚ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
-