ਬਾਲੀਵੁੱਡ 'ਚ ਡੈਬਿਊ ਕਰੇਗੀ ਪੂਨਮ ਢਿੱਲੋਂ ਦੀ ਬੇਟੀ Paloma, ਰਾਜਸ਼੍ਰੀ ਦੀ ਅਗਲੀ ਫ਼ਿਲਮ 'ਚ ਹੋਵੇਗੀ ਲੀਡ

written by Lajwinder kaur | May 20, 2022

Poonam Dhillon's daughter Paloma to make her Bollywood debut : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਆਪਣੇ ਸਮੇਂ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ। ਪੂਨਮ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਹੁਣ ਉਨ੍ਹਾਂ ਦੀ ਬੇਟੀ ਉਨ੍ਹਾਂ ਦਾ ਨਾਂ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ। ਰਾਜਸ਼੍ਰੀ ਪ੍ਰੋਡਕਸ਼ਨ ਨੇ ਰਾਜਵੀਰ ਦਿਓਲ ਨਾਲ ਆਪਣੀ ਆਉਣ ਵਾਲੀ ਫ਼ਿਲਮ ਲਈ ਮੁੱਖ ਭੂਮਿਕਾ ਵਿੱਚ ਅਦਾਕਾਰਾ ਪਲੋਮਾ ਨੂੰ ਕਾਸਟ ਕਰਨ ਲਈ ਸਾਈਨ ਆਫ ਕੀਤਾ ਹੈ।

ਹੋਰ ਪੜ੍ਹੋ : ਗਾਇਕ ਕਾਕਾ ਦੇ ਮਸ਼ਹੂਰ ਗੀਤ ‘Teeji Seat’ ਦੀ ਮਾਡਲ Aakanksha Sareen ਦਾ ਹੋਇਆ ਵਿਆਹ, ਦੇਖੋ ਹਲਦੀ ਤੋਂ ਲੈ ਕੇ ਵਿਆਹ ਤੱਕ ਦੀਆਂ ਤਸਵੀਰਾਂ

Who is Paloma Dhillon? Know all about Poonam Dhillon’s daughter who is set for her Bollywood debut Image Source: Twitter

ਪਾਲੋਮਾ ਨੇ ਭਾਵੇਂ ਅਜੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਫੈਨ ਫਾਲੋਇੰਗ ਲੱਖਾਂ ਦੀ ਗਿਣਤੀ ਚ ਹੈ। ਜੀ ਹਾਂ ਜਲਦ ਹੀ ਇਹ ਸਟਾਰ ਕਿਡ ਰਾਜਸ਼੍ਰੀ ਪ੍ਰੋਡਕਸ਼ਨ ਦੀ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ. ਬੜਜਾਤਿਆ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਪਹਿਲੀ ਫ਼ਿਲਮ ਹੋਵੇਗੀ। ਫਿਲਹਾਲ ਫ਼ਿਲਮ ਦਾ ਟਾਈਟਲ ਨਹੀਂ ਰੱਖਿਆ ਗਿਆ ਹੈ। ਪਰ ਇਹ ਫ਼ਿਲਮ ਰਾਜਸ਼੍ਰੀ ਦੀ 59ਵੀਂ ਫ਼ਿਲਮ ਹੋਵੇਗੀ ।

Who is Paloma Dhillon? Know all about Poonam Dhillon’s daughter who is set for her Bollywood debut Image Source: Twitter

ਇਹ ਫ਼ਿਲਮ ਅੱਜ ਦੇ ਯੁੱਗ ਦੀ ਪ੍ਰੇਮ ਕਹਾਣੀ ਹੋਵੇਗੀ, ਜੋ ਕਿ ਇੱਕ ਗ੍ਰੈਂਡ ਡੈਸਟੀਨੇਸ਼ਨ ਵੈਡਿੰਗ ਦੌਰਾਨ ਵਧਦੀ-ਫੁੱਲਦੀ ਹੈ।

ਪਾਲੋਮਾ ਨੇ ਵੀ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਨੀਲੇ ਲਹਿੰਗਾ ਵਿੱਚ ਆਪਣੀ ਫੋਟੋ ਸਾਂਝੀ ਕਰਦੇ ਹੋਏ, ਉਸਨੇ ਲਿਖਿਆ, "ਪਿੰਚ ਮੀ...ਪੋਸਟਡ @withregram • @rajshrifilms ਰਾਜਸ਼੍ਰੀ ਪ੍ਰੋਡਕਸ਼ਨ ਰਾਜਸ਼੍ਰੀ ਦੀ ਅਗਲੀ ਫ਼ਿਲਮ ਵਿੱਚ ਅਵਨੀਸ਼ ਬੜਜਾਤਿਆ ਅਭਿਨੇਤਰੀ ਰਾਜਵੀਰ ਦਿਓਲ ਦੇ ਨਾਲ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਇੱਕ ਯਾਦਗਾਰ ਯਾਤਰਾ ਸ਼ੁਰੂ ਹੁੰਦੀ ਹੈ!’। ਇਸ ਪੋਸਟ ਉੱਤੇ ਮਾਂ ਪੂਨਮ ਢਿੱਲੋਂ ਨੇ ਵੀ ਕਮੈਂਟ ਕਰਕੇ ਧੀ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਵੀ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

inside image paloma dhillon

ਫ਼ਿਲਮ ਦੇ ਨਿਰਦੇਸ਼ਕ ਅਵਨੀਸ਼ ਦਾ ਕਹਿਣਾ ਹੈ, “ਪਾਲੋਮਾ ਇਕ ਸ਼ਾਨਦਾਰ ਕਲਾਕਾਰ ਹੈ ਅਤੇ ਪਰਦੇ 'ਤੇ ਉਸ ਦੀ ਜ਼ਬਰਦਸਤ ਮੌਜੂਦਗੀ ਹੈ। ਉਹ ਮੇਰੇ ਕਿਰਦਾਰ ਲਈ ਬਿਲਕੁਲ ਫਿੱਟ ਹੈ। ਪਾਲੋਮਾ ਅਤੇ ਰਾਜਵੀਰ ਸਕ੍ਰੀਨ 'ਤੇ ਇਕੱਠੇ ਸ਼ਾਨਦਾਰ ਕੈਮਿਸਟਰੀ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਰਾਜਸ਼੍ਰੀ ਫਿਲਮਸ ਹਮੇਸ਼ਾ ਤੋਂ ਹੀ ਨਵੀਂ ਪ੍ਰਤਿਭਾ ਨੂੰ ਮੌਕੇ ਦੇਣ ਲਈ ਜਾਣੀ ਜਾਂਦੀ ਹੈ। 75 ਸਾਲਾਂ ਦੀ ਆਪਣੀ ਵਿਰਾਸਤ 'ਚ ਰਾਜਸ਼੍ਰੀ ਨੇ ਅੱਜ ਤੱਕ ਕਈ ਮਸ਼ਹੂਰ ਸਿਤਾਰਿਆਂ ਨੂੰ ਸਫਲ ਬ੍ਰੇਕ ਦਿੱਤੇ ਹਨ।

 

View this post on Instagram

 

A post shared by Paloma 🧿 (@palomathakeriadhillon)


ਹੋਰ ਪੜ੍ਹੋ : Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ 

You may also like