ਗਾਇਕ ਕਾਕਾ ਦੇ ਮਸ਼ਹੂਰ ਗੀਤ ‘Teeji Seat’ ਦੀ ਮਾਡਲ Aakanksha Sareen ਦਾ ਹੋਇਆ ਵਿਆਹ, ਦੇਖੋ ਹਲਦੀ ਤੋਂ ਲੈ ਕੇ ਵਿਆਹ ਤੱਕ ਦੀਆਂ ਤਸਵੀਰਾਂ

written by Lajwinder kaur | May 17, 2022

Aakanksha Sareen wedding: ਲਓ ਜੀ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਜਿਸ ਕਰਕੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਜਗਤ ਖੂਬ ਸ਼ਹਿਨਾਇਆਂ ਵੱਜ ਰਹੀਆਂ ਹਨ। ਹੁਣ ਇੱਕ ਹੋਰ ਅਦਾਕਾਰਾ ਦਾ ਵਿਆਹ ਹੋਇਆ ਹੈ। ਜੀ ਹਾਂ ਗਾਇਕ ਕਾਕਾ ਦੇ ਮਸ਼ਹੂਰ ਗੀਤ ‘Teeji Seat’ ਦੀ ਮਾਡਲ ਆਕਾਂਕਸ਼ਾ ਸਰੀਨ ਵੀ ਵਿਆਹ ਕਰਵਾ ਲਿਆ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਹਰ ਕੋਈ ਆਕਾਂਕਸ਼ਾ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : Nikamma Trailer Out: ਸੁਪਰ ਵੂਮੈਨ ਦੇ ਅਵਤਾਰ ‘ਚ ਸ਼ਿਲਪਾ ਸ਼ੈੱਟੀ ਨਿਕੰਮੇ ਅਭਿਮਨਿਊ ਦਾਸਾਨੀ ਨੂੰ ਸੁਧਾਰਦੇ ਹੋਏ ਆ ਰਹੀ ਹੈ ਨਜ਼ਰ

AAKANKSHA SAREEN married image source Instagram

ਆਕਾਂਕਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦਾ ਵਿਆਹ Bhishek Verma ਦੇ ਨਾਲ ਹੋਇਆ ਹੈ। ਇਸ ਵਿਆਹ ਚ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ ‘ਚ ਵੀ ਆਕਾਂਕਸ਼ਾ ਨੇ ਆਪਣੇ ਪਤੀ ਦੇ ਨਾਲ ਕੁਝ ਖ਼ੂਬਸੂਰਤ ਪਲਾਂ ਨੂੰ ਵੀ ਸਾਂਝਾ ਕੀਤਾ ਹੈ।

see aakanksha wedding image source Instagram

ਦੱਸ ਦਈਏ ਅਦਾਕਾਰਾ ਆਕਾਂਕਸ਼ਾ ਨੇ ਲਾਲ ਰੰਗ ਦੇ ਸਟਾਇਲਿਸ਼ ਲਹਿੰਗੇ ਚ ਨਜ਼ਰ ਆਈ । ਜਿਸ ਚ ਦੁਲਹਨ ਬਣੀ ਆਕਾਂਕਸ਼ਾ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਹਲਦੀ ਰਸਮ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ। ਹਲਦੀ ਸੈਰੇਮਨੀ ਚ ਪਿੱਲੇ ਰੰਗ ਦੇ ਆਉਂਟ ਫਿੱਟ ਚ ਹਲਦੀ ਨਾਲ ਰੰਗੀ ਅਦਾਕਾਰਾ ਨਜ਼ਰ ਆਈ।

image source Instagram

ਮਸ਼ਹੂਰ ਪੰਜਾਬੀ ਮਾਡਲ ਆਕਾਂਕਸ਼ਾ ਸਰੀਨ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕਾਫੀ ਕੰਮ ਕਰ ਚੁੱਕੀ ਹੈ। ਉਹ ਕਈ ਨਾਮੀ ਸਿੰਗਰਾਂ ਦੇ ਨਾਲ ਕੰਮ ਕਰ ਚੁੱਕੀ ਹੈ। ਉਹ 'ਤੀਜੀ ਸੀਟ', 'ਦੀਦਾਰ', ‘ਪੇਕੇ ਠੇਕੇ’, ‘ਜੱਟੀ’, ‘ਉਡੀਕ’ ਸਮੇਤ ਕਈ ਸੁਪਰਹਿੱਟ ਪੰਜਾਬੀ ਗੀਤਾਂ ਵਿੱਚ ਆਪਣੀ ਅਦਾਵਾਂ ਬਿਖੇਰ ਚੁੱਕੇ ਹਨ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

 

You may also like