ਕਿਸਾਨਾਂ ਦੀ ਸੁਪੋਰਟ ‘ਚ ਰਣਜੀਤ ਬਾਵਾ ਅਤੇ ਵੀਤ ਬਲਜੀਤ ਨੇ ਸਾਂਝੀ ਕੀਤੀ ਪੋਸਟ

written by Shaminder | January 25, 2021

ਕਿਸਾਨਾਂ ਦਾ ਦਿੱਲੀ ‘ਚ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਦੇ ਰਹੇ ਇਨ੍ਹਾਂ ਕਿਸਾਨਾਂ ਦੀ ਏਨੇ ਦਿਨਾਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਸਕੀ ਹੈ । ਹਾਲਾਂਕਿ ਕਿਸਾਨਾਂ ਦੇ ਨਾਲ ਕਈ ਦੌਰ ਦੀ ਗੱਲਬਾਤ ਸਰਕਾਰ ਵੱਲੋਂ ਕੀਤੀ ਗਈ ਹੈ । ਪਰ ਹਰ ਵਾਰ ਇਹ ਗੱਲ ਬੇਨਤੀਜਾ ਹੀ ਰਹੀ ਹੈ । farmer ਹੁਣ ਕਿਸਾਨਾਂ ਨੇ ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਟ੍ਰੈਕਟਰ ਮਾਰਚ ਕੱਢਣ ਦੀ ਗੱਲ ਆਖੀ ਹੈ । ਹੋਰ ਪੜ੍ਹੋ : ਭਾਈ ਸ਼ੁਭਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
tractor march ਜਿਸ ‘ਚ ਵੱਡੀ ਗਿਣਤੀ ‘ਚ ਟ੍ਰੈਕਟਰ ਦਿੱਲੀ ਵੱਲ ਕੂਚ ਕਰਦੇ ਦਿਖਾਈ ਦੇ ਰਹੇ ਹਨ ।

ਇਸ ਟ੍ਰੈਕਟਰ ਮਾਰਚ ਲਈ ਵੱਡੀ ਗਿਣਤੀ ‘ਚ ਟ੍ਰੈਕਟਰ ਪੂਰੇ ਦੇਸ਼ ‘ਚੋਂ ਪਹੁੰਚ ਰਹੇ ਹਨ । ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । Delhi_Farmers ਇਸ ਤੋਂ ਇਲਾਵਾ ਗੀਤਕਾਰ ਅਤੇ ਗਾਇਕ ਵੀਤ ਬਲਜੀਤ ਨੇ ਗੁਰਦੁਆਰਾ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਸਾਨਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਲਿਖਿਆ ‘ਬਾਬਾ ਜੀ ਕਿਰਪਾ ਕਰੋ ਕਾਲੇ ਦਿਨ ਚਲੇ ਜਾਣ, ਸਾਰੇ ਵੀਰ ਭਰਾਵਾਂ ‘ਤੇ ਮਿਹਰ ਭਰਿਆ ਹੱਥ ਰੱਖੋ’ ।
 

0 Comments
0

You may also like