‘Warning’ ਫ਼ਿਲਮ ਦੇ ਪਹਿਲੇ ਗੀਤ ‘President’ ਦਾ ਪੋਸਟਰ ਆਇਆ ਸਾਹਮਣੇ, ਅੰਮ੍ਰਿਤ ਮਾਨ ਦੀ ਦਮਦਾਰ ਆਵਾਜ਼ ‘ਚ ਹੋਵੇਗਾ ਰਿਲੀਜ਼

written by Lajwinder kaur | November 09, 2021 04:38pm

ਗਿੱਪੀ ਗਰੇਵਾਲ ਦੀ ਫ਼ਿਲਮ ‘Warning’ ਦਾ ਜ਼ਬਰਦਸਤ ਟ੍ਰੇਲਰ ਜੋ ਕਿ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਯੂਟਿਊਬ ਉੱਤੇ ਟ੍ਰੇਲਰ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦੇ ਪਹਿਲੇ ਗੀਤ ਦਾ ਪੋਸਟਰ ਵੀ ਦਰਸ਼ਕਾਂ ਦੇ ਵਿਚਕਾਰ ਆ ਚੁੱਕਿਆ ਹੈ।

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਭਰਾ ਨੂੰ ਵਟਨਾ ਲਗਾਉਂਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

feature image of Warning trailer released

ਜੀ ਹਾਂ ਫ਼ਿਲਮ ਦਾ ਪਹਿਲਾ ਗੀਤ ਪ੍ਰੇਸੀਡੇਂਟ (President) ਅੰਮ੍ਰਿਤ ਮਾਨ (Amrit Maan) ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ। ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਹ ਗੀਤ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਵੀ ਖੁਦ ਅੰਮ੍ਰਿਤ ਮਾਨ ਨੇ ਹੀ ਲਿਖੇ ਨੇ। ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਾਰਾ ਅਲੀ ਖ਼ਾਨ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

warning first song president poster

ਇਹ ਫ਼ਿਲਮ ਤਿੰਨ ਮੁੱਖ ਕਿਰਦਾਰਾਂ ਪੰਮਾ, ਸ਼ਿੰਦਾ ਅਤੇ ਗੇਜਾ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪੰਮਾ ਦਾ ਕਿਰਦਾਰ ਪ੍ਰਿੰਸ ਕੰਵਲਜੀਤ ਨਿਭਾ ਰਹੇ ਨੇ, ਸ਼ਿੰਦਾ ਦੇ ਕਿਰਦਾਰ ‘ਚ ਧੀਰਜ ਕੁਮਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਜੋ ਕਿ ਗੇਜਾ ਨਾਂਅ ਦੇ ਕਿਰਦਾਰ ਦੇ ਨਾਲ ਫ਼ਿਲਮ ‘ਚ ਐਕਸ਼ਨ ਅਤੇ ਖਲਨਾਇਕ ਵਾਲੇ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਕਾਫੀ ਉਤਸੁਕ ਹਨ। ਫ਼ਿਲਮ ਨੂੰ ਲਿਖਿਆ ਵੀ ਗਿੱਪੀ ਗਰੇਵਾਲ ਨੇ ਹੀ ਹੈ। ਅਮਰ ਹੁੰਦਲ ਵੱਲੋਂ ਹੀ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ 'ਚ ਕਈ ਹੋਰ ਕਲਾਕਾਰ ਜਿਵੇਂ ਮਹਾਵੀਰ ਭੁੱਲਰ, ਆਸ਼ੀਸ ਦੁੱਗਲ, ਮਲਕੀਤ ਰੌਣੀ, ਰਾਣਾ ਜੰਗ ਬਹਾਦੁਰ ਤੋਂ ਇਲਾਵਾ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਸਾਲ 2020 ‘ਚ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਵਾਰਨਿੰਗ (Warning) ਲੈ ਕੇ ਆਏ ਸੀ । ਜਿਸ ‘ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ । ਦਰਸ਼ਕਾਂ ਵੱਲੋਂ ਇਸ ਵੈੱਬ ਸੀਰੀਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਦੇ ਅਗਲੇ ਭਾਗ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਕਰਕੇ ਹੁਣ ਇਹ ਫ਼ਿਲਮ ਵਾਰਨਿੰਗ ਦੀ ਅਗਲੀ ਕਹਾਣੀ ਤੋਰਦੇ ਹੋਈ ਨਜ਼ਰ ਆਵੇਗੀ।

 

You may also like