ਪ੍ਰਭ ਗਿੱਲ ਦੇ ਨਵੇਂ ਗੀਤ ‘Love You Oye’ ਦਾ ਪੋਸਟਰ ਆਇਆ ਸਾਹਮਣੇ

Written by  Lajwinder kaur   |  August 18th 2019 02:37 PM  |  Updated: September 06th 2019 10:44 AM

ਪ੍ਰਭ ਗਿੱਲ ਦੇ ਨਵੇਂ ਗੀਤ ‘Love You Oye’ ਦਾ ਪੋਸਟਰ ਆਇਆ ਸਾਹਮਣੇ

ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ, ਜੋ ਬਹੁਤ ਜਲਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਉੱਤੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਆਪਣੇ ਸਰੋਤਿਆਂ ਦੇ  ਨਾਲ ਸਾਂਝਾ ਕੀਤਾ ਹੈ। ਇਸ ਗੀਤ ਦਾ ਨਾਮ ਹੈ ‘ਲਵ ਯੂ ਓਏ’, ਜਿਸ ਨੂੰ ਪ੍ਰਭ ਗਿੱਲ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ।

View this post on Instagram

 

Upcoming Track #LoveYouOye Do Share/Spread And Dont Forget To Say LOVE YOU OYE To Your Love✌?

A post shared by Prabh Gill (@prabhgillmusic) on

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੁਰਿੰਦਰ ਰਾਏ ਦਾ ਨਵਾਂ ਗੀਤ ‘ਸਾਹ’ ਹੋਇਆ ਰਿਲੀਜ਼, ਦੇਖੋ ਵੀਡੀਓ

ਪ੍ਰਭ ਗਿੱਲ ਜਿਨ੍ਹਾਂ ਦੇ ਜ਼ਿਆਦਤਰ ਗਾਣੇ ਰੋਮਾਂਟਿਕ ਸੌਂਗ ਹੀ ਹੁੰਦੇ ਹਨ। ਇਸ ਗੀਤ ਦੇ ਬੋਲ ਮਨਿੰਦਰ ਕੈਲੀ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਟਰੂ ਮੇਕਰਸ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ‘ਤਮੰਨਾ’, ‘ਤੇਰੇ ਬਿਨਾਂ’, ‘ਤਾਰਿਆਂ ਦੇ ਦੇਸ਼’, ‘ਮੇਰੇ ਕੋਲ’, ‘ਬੱਚਾ’, ‘ਨੈਣਾਂ’, ‘ਪਹਿਲੀ ਵਾਰ’, ਤੇ ‘ਇਕ ਰੀਝ’ ਵਰਗੇ ਕਈ ਗੀਤ ਦੇ  ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਸ਼ੁੱਕਰ ਦਾਤਿਆ’ ਤੇ ਸਤਿਨਾਮ ਵਾਹਿਗੁਰੂ ਵਰਗੇ ਧਾਰਮਿਕ ਗੀਤ ਵੀ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network