ਇਸ ਮਾਤਾ ਨੂੰ ਮਿਲ ਕੇ ਪ੍ਰੀਤ ਹਰਪਾਲ ਦਾ ਛਲਕਿਆ ਦਿਲ ਦਾ ਦਰਦ ,ਮਾਂ ਦੀ ਆਈ ਯਾਦ

Written by  Shaminder   |  November 19th 2019 04:09 PM  |  Updated: November 19th 2019 04:14 PM

ਇਸ ਮਾਤਾ ਨੂੰ ਮਿਲ ਕੇ ਪ੍ਰੀਤ ਹਰਪਾਲ ਦਾ ਛਲਕਿਆ ਦਿਲ ਦਾ ਦਰਦ ,ਮਾਂ ਦੀ ਆਈ ਯਾਦ

ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੀ ਪ੍ਰਸ਼ੰਸਕ ਮਾਤਾ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਹਰ ਮਾਂ ਮੈਨੂੰ ਮੇਰੀ ਮਾਂ ਲੱਗੇ,ਬੋਹੜ ਤੋਂ ਵੀ ਠੰਡੀ ਛਾਂ ਲੱਗੇ।

ਹੋਰ ਵੇਖੋ:ਪ੍ਰੀਤ ਹਰਪਾਲ ਨੇ ਆਪਣੇ ਪਿੰਡ ਦੇ ਸਕੂਲੀ ਬੱਚਿਆਂ ਲਈ ਕੀਤਾ ਅਜਿਹਾ ਕੰਮ ਚਾਰੇ ਪਾਸੇ ਹੋ ਰਹੀ ਸ਼ਲਾਘਾ

https://www.instagram.com/p/B499q15Aoqy/

ਥੈਂਕਸ ਬੇਬੇ ਜੀ ਇਸ ਅਸ਼ੀਰਵਾਦ ਲਈ,ਪਿਛਲੀ ਰਾਤ ਹਮੀਰਪੁਰ।ਇਸ ਵੀਡੀਓ 'ਚ ਪ੍ਰੀਤ ਹਰਪਾਲ ਇਸ ਬੀਬੀ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਉਹ ਮਾਤਾ ਵੱਲੋਂ ਉਨ੍ਹਾਂ ਨੂੰ ਗਿਫ਼ਟ ਲਈ ਵੀ ਧੰਨਵਾਦ ਕਰ ਰਹੇ ਹਨ ।

https://www.instagram.com/p/B41_cj7ggP8/

ਪ੍ਰੀਤ ਹਰਪਾਲ ਕਹਿ ਰਹੇ ਨੇ ਕਿ ਜੋ ਤੁਸੀਂ ਦਿੱਤਾ ਹੈ ਇਹ ਬਹੁਤ ਹੀ ਅਣਮੁੱਲੀ ਚੀਜ਼ ਹੈ ਮੇਰੇ ਲਈ । ਮੇਰੀ ਮਾਂ ਹੈ ਨਹੀਂ ਇਸ ਦੁਨੀਆ 'ਚ।ਜਦੋਂ ਤੁਸੀਂ ਏਨੀਆਂ ਮਾਵਾਂ ਪਿਆਰ ਦਿੰਦੀਆਂ ਨੇ ਤਾਂ ਮੈਨੂੰ ਇੰਝ ਲੱਗਦਾ ਹੈ ਕਿ  ਮੇਰੇ ਮਾਂ ਮੇਰੇ ਨੇੜੇ ਤੇੜੇ ਹੀ ਫਿਰਦੀ ਹੈ ।ਦੱਸ ਦਈਏ ਕਿ ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸੀ ,ਜਿਸ ਦੌਰਾਨ ਦਾ ਇਹ ਵੀਡੀਓ ਉਨ੍ਹਾਂ ਨੇ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network