ਸ਼ਹਿਨਾਜ਼ ਗਿੱਲ ਤੇ ਪ੍ਰੀਤ ਹਰਪਾਲ ਦਾ ਇਹ ਵੀਡੀਓ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | December 05, 2019

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ‘ਚ ਚਾਰ ਚੰਨ ਲਗਾ ਰਹੇ ਨੇ। ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਕੇ ਸਭ ਦੀ ਮਨਪਸੰਦੀਦਾ ਕੰਟੇਸਟੈਂਟ ਬਣੀ ਹੋਈ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੇ ਨਵੇਂ-ਨਵੇਂ ਗੀਤ  ਰਿਲੀਜ਼ ਹੋ ਰਹੇ ਹਨ।

 

View this post on Instagram

 

Vehle time fun??? ?? few months back #shehnaazgill #ravindergrewal #preetharpal❤️❤️

A post shared by Preet Harpal (@preet.harpal) on

ਹੋਰ ਵੇਖੋ:ਪੰਜਾਬੀ ਫ਼ਿਲਮ ਸੁਫ਼ਨਾ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਨਜ਼ਰ ਆ ਰਹੇ ਨੇ ਫੌਜੀ ਵਰਦੀ ‘ਚ

ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕੁਝ ਸਮੇਂ ਪਹਿਲਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਪ੍ਰੀਤ ਹਰਪਾਲ, ਸ਼ਹਿਨਾਜ਼ ਗਿੱਲ ਤੇ ਰਵਿੰਦਰ ਗਰੇਵਾਲ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ‘ਵਿਹਲਾ ਟਾਈਮ ਤੇ ਮਸਤੀ ਕੈਨੇਡਾ ‘ਚ...ਕੁਝ ਮਹੀਨੇ ਪਹਿਲਾ #ਸ਼ਹਿਨਾਜ਼ ਗਿੱਲ #ਰਵਿੰਦਰ ਗਰੇਵਾਲ’

ਇਸ ਵੀਡੀਓ ‘ਚ ਪ੍ਰੀਤ ਹਰਪਾਲ, ਸ਼ਹਿਨਾਜ਼ ਤੇ ਰਵਿੰਦਰ ਗਰੇਵਾਲ ਦੇ ਨਾਲ ਆਪਣੇ ਸੈਡ ਸੌਂਗ ਸਾਥ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

View this post on Instagram

 

A post shared by Shehnaaz Shine (@shehnaazgill) on

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਕਾਲਜ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਨੇ।

You may also like