ਪ੍ਰੀਤ ਹਰਪਾਲ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਨੇ ਨੇ ਨਵਾਂ ਗੀਤ ‘ਕਲਾਸ’

Written by  Lajwinder kaur   |  May 14th 2020 03:50 PM  |  Updated: May 14th 2020 03:50 PM

ਪ੍ਰੀਤ ਹਰਪਾਲ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਨੇ ਨੇ ਨਵਾਂ ਗੀਤ ‘ਕਲਾਸ’

ਪੰਜਾਬੀ ਗਾਇਕ ਪ੍ਰੀਤ ਹਰਪਾਲ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ ਕਲਾਸ (CLASS) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।

ਹੋਰ ਵੇਖੋ:ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਕੁਲਵਿੰਦਰ ਬਿੱਲਾ, ਵੀਡੀਓ ਛਾਈ ਸੋਸ਼ਲ ਮੀਡੀਆ 'ਤੇ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਵੀ ਖੁਦ ਪ੍ਰੀਤ ਹਰਪਾਲ ਨੇ ਲਿਖੇ ਨੇ ਤੇ ਸੰਗੀਤ ਅਮਨ ਹੈਅਰ ਦਾ ਸੁਣਨ ਨੂੰ ਮਿਲੇਗਾ । ਇਹ ਗੀਤ 15 ਮਈ ਨੂੰ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਨਜ਼ਰ ਆ ਰਹੇ ਨੇ । ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

 

View this post on Instagram

 

Next romantic song ready too??❤️❤️ @vanjaray.beats

A post shared by Preet Harpal (@preet.harpal) on

ਪੰਜਾਬੀ ਗਾਇਕ ਪ੍ਰੀਤ ਹਰਪਾਲ ਗੀਤਾਂ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਨੇ । ਪਿਛਲੇ ਸਾਲ ਉਹ ‘ਲੁੱਕਣ ਮੀਚੀ’ ਫ਼ਿਲਮ ‘ਚ ਮੈਂਡੀ ਤੱਖਰ ਦੇ ਨਾਲ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ । ਪ੍ਰੀਤ ਹਰਪਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯਾਰ ਬੇਰੁਜ਼ਗਾਰ, ਵੰਗ, ਬਲੈਕ ਸੂਟ, ਸਾਥ, ਬੀ.ਏ ਫੇਲ, ਅੱਤ ਗੌਰੀਏ, ਮਾਂ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network