ਗਰਭਵਤੀ ਦੇਬੀਨਾ ਬੈਨਰਜੀ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਸਾਂਝਾ ਕੀਤਾ BTS ਵੀਡੀਓ

written by Lajwinder kaur | October 18, 2022 05:53pm

Debina Bonnerjee Video: ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਜਲਦੀ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਕੇ ਦਿੱਤੀ ਸੀ। ਦੱਸ ਦਈਏ ਅਭਿਨੇਤਰੀ ਇਸ ਸਾਲ ਅਪ੍ਰੈਲ 'ਚ ਹੀ ਮਾਂ ਬਣੀ ਸੀ। ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਆਪਣੀ ਦੂਜੀ ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਦੇਬੀਨਾ ਬੈਨਰਜੀ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਅਭਿਨੇਤਰੀ ਬਾਡੀਕਾਨ ਡਰੈੱਸ ਪਾ ਕੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਮੈਟਰਨਿਟੀ ਫੋਟੋਸ਼ੂਟ ਦਾ BTS ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖ ਸਕਦੇ ਹੋ ਦੇਬੀਨਾ ਬੈਨਰਜੀ ਸਿਲਵਰ ਕਲਰ ਦੀ ਬਾਡੀਕੋਨ ਡਰੈੱਸ 'ਚ ਨਜ਼ਰ ਆਈ, ਜਿਸ 'ਚ ਉਨ੍ਹਾਂ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਸੀ।

Debina Bonnerjee pics image source: Instagram

ਹੋਰ ਪੜ੍ਹੋ : Drishyam 2 Trailer: ਸੱਤ ਸਾਲਾਂ ਬਾਅਦ ਸਲਗਾਂਵਕਰ ਪਰਿਵਾਰ ਦਾ ਸਾਹਮਣਾ ਹੋਵੇਗਾ ਅਤੀਤ ਨਾਲ, ਕੌਣ ਜਿੱਤੇਗਾ ਅਜੈ-ਅਕਸ਼ੇ ਦੀ ਲੜਾਈ ‘ਚ

ਦੇਬੀਨਾ ਬੈਨਰਜੀ ਨੇ ਕੈਪਸ਼ਨ 'ਚ ਲਿਖਿਆ, "ਇਸ ਸਫਰ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਵੀ ਇੱਕ ਕਲਾ ਹੈ And @memoriesbybarkha actually made it memorable … keep watching this space for more’। ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਬੀਨਾ ਬੈਨਰਜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ 'ਤੇ ਆਪਣੇ ਪਿਆਰ ਲੁੱਟਾ ਰਹੇ ਹਨ। ਤਸਵੀਰਾਂ ਨੂੰ ਹੁਣ ਤੱਕ 35 ਹਜ਼ਾਰ ਤੋਂ ਵੱਧ ਲਾਈਕ ਆ ਚੁੱਕੇ ਹਨ। ਅਭਿਨੇਤਰੀ ਦੀ ਤਾਰੀਫ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਇਕ ਖੂਬਸੂਰਤ ਲਿਟਲ ਮਰਮੇਡ''।

Debina Bonnerjee pic image source: Instagram

ਦੱਸ ਦੇਈਏ ਕਿ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਨੇ ਅਗਸਤ ਮਹੀਨੇ 'ਚ ਦੂਜੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਦਿੱਤੀ ਸੀ। ਦੋਵਾਂ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਅਭਿਨੇਤਰੀ ਸੋਨੋਗ੍ਰਾਫੀ ਦੀਆਂ ਤਸਵੀਰਾਂ ਦਿਖਾਉਂਦੀ ਨਜ਼ਰ ਆ ਰਹੀ ਸੀ। ਗੁਰਮੀਤ ਤੇ ਦੇਬੀਨਾ ਆਪਣੇ ਦੂਜੇ ਬੱਚੇ ਨੂੰ ਲੈ ਕੇ ਕਾਫੀ ਉਤਸੁਕ ਹਨ।

Debina Bonnerjee image image source: Instagram

 

View this post on Instagram

 

A post shared by Debina Bonnerjee (@debinabon)

You may also like