KXIP ਦੀ ਹਾਰ 'ਤੇ ਭੜਕੀ ਪ੍ਰੀਟੀ ਜ਼ਿੰਟਾ, ਸਹਿਵਾਗ ਨਾਲ ਕੀਤੀ ਬਹਿਸ
ਰਾਜਸਥਾਨ ਰਾਇਲਜ਼ ਤੋਂ 15 ਦੌੜਾਂ ਨਾਲ ਹਾਰ ਕੇ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਿਨ ਪ੍ਰਿਟੀ ਜ਼ਿੰਟਾ Preity Zinta ਬਹੁਤ ਨਿਰਾਸ਼ ਨਜ਼ਰ ਆਈ। ਰਿਪੋਰਟਸ ਦੇ ਮੁਤਾਬਕ ਮੈਚ ਦੇ ਬਾਅਦ ਪ੍ਰਿਟੀ ਜ਼ਿੰਟਾ ਦੀ ਟੀਮ ਮੈਂਟਰ ਵਰਿੰਦਰ ਸਹਿਵਾਗ ਨਾਲ ਬਹਿਸ ਹੋ ਗਈ ਸੀ। ਤਸਵੀਰਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਉਹ ਸਹਿਵਾਗ ਨਾਲ ਵੀ ਕਿਸੇ ਗੱਲ 'ਤੇ ਨਾਰਾਜ਼ ਹਨ।
ਮੈਚ ਹਾਰਨ ਦੇ ਬਾਅਦ ਜਿਸ ਤਰ੍ਹਾਂ ਨਾਲ ਪ੍ਰਿਟੀ ਸਹਿਵਾਗ ਨਾਲ ਗੱਲ ਕਰਦੀ ਨਜ਼ਰ ਆਈ ਸਾ੍ਰ ਲੱਗ ਰਿਹਾ ਸੀ ਕਿ ਪ੍ਰਿਟੀ ਦੁੱਖੀ ਘੱਟ ਕਿਸੇ ਗੱਲ 'ਤੇ ਨਾਰਾਜ਼ ਜ਼ਿਆਦਾ ਲੱਗ ਰਹੀ ਹੈ। ਸਹਿਵਾਗ ਵੀ ਪ੍ਰਿਟੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਦਿਖਾਈ ਦੇ ਰਹੇ ਸਨ। ਸਹਿਵਾਗ ਅਤੇ ਪ੍ਰਿਟੀ ਦੇ ਵਿਚਕਾਰ ਗੱਲਬਾਤ ਦਾ ਇਹ ਦ੍ਰਿਸ਼ ਪਹਿਲੀ ਬਾਰ ਨਹੀਂ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਇਕ ਲੋ ਸਕੋਰਿੰਗ ਮੈਚ 'ਚ ਹੈਦਰਾਬਾਦ ਦੇ ਖਿਲਾਫ ਪੰਜਾਬ ਦੀ ਟੀਮ ਕੇਵਲ 133 ਦੌੜਾਂ ਦੇ ਟੀਚਾ ਦਾ ਪਿੱਛਾ ਕਰਨ 'ਚ ਨਾਕਾਮਯਾਬ ਹੋ ਗਈ ਸੀ ਉਦੋਂ ਵੀ ਪ੍ਰਿਟੀ Preity Zinta ਸਹਿਵਾਗ ਤੋਂ ਨਾਰਾਜ਼ ਹੋਕ ਕੇ ਗੱਲ ਕਰਦੀ ਦਿਖਾਈ ਦਿੱਤੀ ਸੀ।
ਪੰਜਾਬ ਨੇ ਅੱਜ ਤੱਕ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਕੋਈ ਮੈਚ ਨਹੀਂ ਜਿੱਤਿਆ ਹੈ। ਇਹ ਪੰਜਵਾਂ ਮੌਕਾ ਸੀ ਜਦੋਂ ਰਾਜਸਥਾਨ ਰਾਇਲਜ਼ ਨੇ ਆਪਣੇ ਹੋਮ ਗ੍ਰਾਊਂਡ 'ਤੇ ਕਿੰਗਜ਼ ਇਲੈਵਨ ਪੰਜਾਬ ਨੂੰ ਮਾਤ ਦਿੱਤੀ। ਕੇ.ਐੱਲ. ਰਾਹੁਲ ਦੇ ਇਲਾਵਾ ਕਿੰਗਜ਼ ਇਲੈਵਨ ਪੰਜਾਬ KXIP ਦਾ ਕੋਈ ਵੀ ਬੱਲੇਬਾਜ਼ ਨਹੀਂ ਚੱਲਿਆ।
ਪੰਜਾਬ ਦੀ ਹਾਰ ਜਿਵੇਂਜਿਵੇਂ ਨਜ਼ਦੀਕ ਆ ਰਹੀ ਸੀ ਦਰਸ਼ਕਾਂ 'ਚ ਬੈਠੀ ਪ੍ਰਿਟੀ ਦੇ ਚਿਹਰੇ 'ਤੇ ਉਦਾਸੀ ਸਾਫ ਦਿਖਾਈ ਦੇਣ ਲੱਗੀ। ਹਾਲਾਂਕਿ ਆਖਰੀ ਓਵਰ 'ਚ ਜਦੋਂ ਕੇ.ਐੱਲ. ਰਾਹੁਲ ਇਕੱਲੇ ਹੀ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਦੇ ਹਰ ਵੱਡੇ ਸ਼ਾਟ 'ਤੇ ਪ੍ਰਿਟੀ Preity Zinta ਤਾੜੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾ ਚੁੱਕੀ ਹੈ। ਪਰ ਬਾਕੀ ਸਮੇਂ ਉਨ੍ਹਾਂ ਦੇ ਚਿਹਰਾ ਲਟਕਿਆ ਨਜ਼ਰ ਆਇਆ।