ਅਨਮੋਲ ਗਗਨ ਮਾਨ ਦਾ ਨਵਾਂ ਗੀਤ ਪਰਾਈਸਲੈੱਸ ਨਾਰ ਹੋਇਆ ਰਿਲੀਜ਼,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Written by  Shaminder   |  September 03rd 2019 10:18 AM  |  Updated: September 03rd 2019 10:18 AM

ਅਨਮੋਲ ਗਗਨ ਮਾਨ ਦਾ ਨਵਾਂ ਗੀਤ ਪਰਾਈਸਲੈੱਸ ਨਾਰ ਹੋਇਆ ਰਿਲੀਜ਼,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਅਨਮੋਲ ਗਗਨ ਮਾਨ ਦਾ ਨਵਾਂ ਗੀਤ ਪਰਾਈਸਲੈੱਸ ਨਾਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਸੁਖਜਿੰਦ ਢਿੱਲੋਂ ਨੇ । ਇਸ ਗੀਤ ‘ਚ ਪੰਜਾਬੀ ਮੁਟਿਆਰ ਦੇ ਨਖਰਿਆਂ ਅਤੇ ਅਦਾਵਾਂ ਦੀ ਗੱਲ ਕੀਤੀ ਗਈ ਹੈ । ਜਿਸ ਦੇ ਨਖਰਿਆਂ ਦਾ ਕੋਈ ਮੁੱਲ ਨਹੀਂ । ਇਸ ਗੀਤ ‘ਚ ਜੱਟੀ ਦੇ ਨਖਰਿਆਂ ਅਤੇ ਸੌਂਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਸ਼ੌਂਕਾਂ ਨੂੰ ਪੂਰਾ ਕਰਨ ਲਈ ਭਾਵੇਂ ਲੰਡਨ ਤੋਂ ਵੀ ਲਹਿੰਗਾ ਕਿਉਂ ਨਾ ਮੰਗਵਾਉਣਾ ਪਵੇ ਇਸ ਲਈ ਵੀ ਕੋਈ ਗੁਰੇਜ਼ ਨਹੀਂ ਕਰਦੀ ।

ਹੋਰ ਵੇਖੋ:ਰੁਬੀਨਾ ਬਾਜਵਾ ਤੇ ਅਨਮੋਲ ਗਗਨ ਮਾਨ ਵਹਾ ਰਹੀਆਂ ਨੇ ਜਿੰਮ ‘ਚ ਖੂਬ ਪਸੀਨਾ, ਦੇਖੋ ਵੀਡੀਓ

https://www.instagram.com/p/B17yssTnaTV/

ਅਨਮੋਲ ਗਗਨ ਮਾਨ ਇਸ ਗੀਤ ਦੀ ਫੀਚਰਿੰਗ ‘ਚ ਖੁਦ ਹੀ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ‘ਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਰੰਗਤ ਵੇਖਣ ਨੂੰ ਮਿਲਦੀ ਹੈ ।

https://www.instagram.com/p/B1678iYH8E-/

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਫੋਕ ਹੋਵੇ,ਬੀਟ ਸੌਂਗ ਹੋਣ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦਾ ਰੰਗ ਉਨ੍ਹਾਂ ਦੇ ਗੀਤਾਂ ‘ਚ ਵੇਖਣ ਨੂੰ ਮਿਲਦਾ ਹੈ ।

https://www.instagram.com/p/B10swqfnX59/

ਅਨਮੋਲ ਗਗਨ ਮਾਨ ਪੰਜਾਬ ‘ਚ ਚੱਲ ਰਹੇ ਜਵੰਲਤ ਮੁੱਦਿਆਂ ‘ਤੇ ਆਪਣੀ ਬੇਬਾਕ ਰਾਏ ਵੀ ਅਕਸਰ ਰੱਖਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਉਹ ਅਕਸਰ ਸਾਂਝੀਆਂ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network