ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ

written by Lajwinder kaur | March 25, 2022

ਪ੍ਰਿੰਸ ਕੰਵਲਜੀਤ ਸਿੰਘ (Prince Kanwal Jit Singh) ਪਾਲੀਵੁੱਡ ਵਿੱਚ ਉਹ ਨਾਂ ਹੈ ਜਿਸ ਨੇ ਆਪਣੀ ਮਿਹਨਤ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੀ ਫੈਨ ਤੋਂ ਇਲਾਵਾ ਕਲਾਕਾਰਾਂ ਵੀ ਤਾਰੀਫਾਂ ਕਰਦੇ ਹਨ। ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਪ੍ਰਿੰਸ ਕੰਵਲਜੀਤ ਦੀਆਂ ਫ਼ਿਲਮਾਂ ਦੀ ਉਡੀਕ ਕਰਦੇ ਰਹਿੰਦੇ ਹਨ। ਜਿਸ ਕਰਕੇ ਐਕਟਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਉਹ ਚੇਤਾ ਸਿੰਘ ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

movie cheta singh

ਐਕਟਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਵਾਹਿਗੁਰੂ ਜੀ … Soon 2022 …ਭੈਣ ਦੇ ਭਰਾ… ਮਾਂ ਦੇ ਪੁੱਤ…ਪ੍ਰੀਤ ਦੇ ਪਿਆਰ … ਚੇਤਾ ਸਿੰਘ ਦੀ ਕਹਾਣੀ..’। ਜਿਸ ਤੋਂ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਦੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਗਿੱਪੀ ਗਰੇਵਾਲ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

inside image of cheta singh

ਹੋਰ ਪੜ੍ਹੋ : ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਸੋਨਮ ਕਪੂਰ, ਬੇਬੀ ਬੰਪ ਫਲਾਂਟ ਕਰਦੇ ਹੋਏ ਦਿੱਤੇ ਕਈ ਪੋਜ਼

Movie 'Cheta Singh' Star Cast-

ਦੱਸ ਦਈਏ ਫ਼ਿਲਮ ਚੇਤਾ ਸਿੰਘ ‘ਚ ਪ੍ਰਿੰਸ ਕੰਵਲਜੀਤ, ਜਪਜੀ ਖਹਿਰਾ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ, ਹਿਮਾਂਸ਼ੀ ਖੁਰਾਣਾ, ਇਰਵਿਨਮੀਤ ਕੌਰ, ਮਹਾਵੀਰ ਭੁੱਲਰ, ਮਿੰਟੂ ਕਾਪਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ nakash film production ਤੇ rana jethuwal ਵੱਲੋਂ ਦੀ ਪੇਸ਼ਕਸ਼ ਹੈ। ਇਹ ਫ਼ਿਲਮ ਇਸ ਸਾਲਾ ਰਿਲੀਜ਼ ਹੋਵੇਗੀ, ਪਰ ਰਿਲੀਜ਼ ਡੇਟ ਬਾਰੇ ਕੋਈ ਰੋਸ਼ਨੀ ਨਹੀਂ ਪਾਈ ਹੈ। ਇਸ ਫ਼ਿਲਮ ਨੂੰ ਆਸ਼ੀਸ਼ ਕੁਮਾਰ ਦੀ ਡਾਇਰੈਕਸ਼ਨ ਹੇਠ ਤਿਆਰ ਹੋ ਰਹੀ ਹੈ।

You may also like