ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ’ਚ ਦੇਹਾਂਤ

written by Rupinder Kaler | April 09, 2021

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਲੰਦਨ ਸਥਿਤ ਬਰਮਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਪ੍ਰਿੰਸ ਫਿਲਿਪ ਨੂੰ ਪਿਛਲੇ ਦਿਨੀਂ ਲੰਦਨ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਛੁੱਟੀ ਮਿਲੀ ਗਈ ਸੀ। ਹੋਰ ਵੇਖੋ : ਗੀਤਾਂ ਦੀ ਮਸ਼ੀਨ ਕਰਨ ਔਜਲਾ ਪਹੁੰਚਿਆ ਲੁਧਿਆਣਾ ਦੀ ਜੇਲ੍ਹ, ਛਿੜੀ ਚਰਚਾ ਸ਼ਾਹੀ ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਿੰਸ ਫਿਲਿਪ ਦੀ ਮੌਤ ਵਿੰਡਸਰ ਕੈਸਲ ਵਿਖੇ ਹੋਈ। ਫਲਿੱਪ ਨੇ 9 ਅਪ੍ਰੈਲ ਦੀ ਸਵੇਰ ਨੂੰ ਵਿੰਡਸਰ ਕੈਸਲ ਵਿਖੇ ਆਖਰੀ ਸਾਹ ਲਿਆ। ਮਹਾਰਾਣੀ ਐਲਿਜ਼ਾਬੇਥ ਦਾ ਵਿਆਹ ਪ੍ਰਿੰਸ ਫਿਲਿਪ ਨਾਲ 1947 ਵਿੱਚ ਹੋਇਆ ਸੀ। ਇਸ ਤੋਂ ਪੰਜ ਸਾਲ ਬਾਅਦ ਐਲਿਜ਼ਾਬੈਥ ਰਾਣੀ ਬਣ ਗਈ ਸੀ। ਉਹਨਾਂ ਦੀ ਮੌਤ ਤੋਂ ਬਾਅਦ ਦੇਸ਼ ਵਿਚ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਸਾਰੀਆਂ ਵੱਡੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਝੁਕਾ ਦਿੱਤਾ ਗਿਆ।

0 Comments
0

You may also like