ਪ੍ਰਿਯੰਕਾ ਚੋਪੜਾ ਨੇ ਨਿੱਕ ਜੌਨਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਰਦਾ ਹੈ ਇਹ ਕੰਮ

written by Rupinder Kaler | October 07, 2021

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ (priyanka-chopra)  ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਨਿੱਕ ਜੌਨਸ (nick-jonas)  ਭਾਰਤੀ ਸੱਭਿਆਚਾਰ ਦੇ ਮੁਰੀਦ ਹਨ। ਇਹੀ ਨਹੀਂ ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਨਿੱਕ ਭਾਰਤੀ ਸੱਭਿਆਚਾਰ ਦੇ ਇਸ ਕਦਰ ਮੁਰੀਦ ਹਨ ਕਿ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ। ਇਸ ਗੱਲ ਦਾ ਖ਼ੁਲਾਸਾ ਖ਼ੁਦ ਪ੍ਰਿਯੰਕਾ ਚੋਪੜਾ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ।

Pic Courtesy: Instagram

ਹੋਰ ਪੜ੍ਹੋ :

ਜਾਨ੍ਹਵੀ ਕਪੂਰ ਨੇ ਬਣਾਇਆ ‘ਆਈ ਲਵ ਯੂ ਮਾਈ ਲੱਬੂ’ ਨਾਂਅ ਦਾ ਟੈਟੂ, ਲੱਬੂ ਦੇ ਨਾਂਅ ਦਾ ਸਾਹਮਣੇ ਆਇਆ ਸੀਕਰੇਟ

priyanka chopra Pic Courtesy: Instagram

ਪ੍ਰਿਯੰਕਾ (priyanka-chopra) ਨੇ ਵਿਕਟੋਰੀਆ ਦੇ ਸੀਕਰੇਟਸ ਵਰਸਿਜ਼ ਵਾਇਸ ਪੌਡਕਾਸਟ ‘ਚ ਕਿਹਾ ਕਿ ਨਿੱਕ ਭਾਰਤ ਦੇ ਰੀਤਿ ਰਿਵਾਜ਼ਾਂ ਨੂੰ ਬਹੁਤ ਪਸੰਦ ਕਰਨ ਲੱਗ ਪਏ ਹਨ। ਉਹ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਕਿਹਾ ਕਿ ਜਦੋਂ ਸਾਡੀਆਂ ਭਾਵਨਾਵਾਂ, ਸਾਡੇ ਵਿਸ਼ਵਾਸ ਅਤੇ ਸਾਡੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਅਤੇ ਨਿੱਕ ਦੀ ਸੋਚ ਇੱਕ ਹੋ ਜਾਂਦੀ ਹੈ।

After Assam, Priyanka Chopra And Nick Jonas Donate For Bihar Flood Relief Pic Courtesy: Instagram

ਅਸੀਂ ਦੋਵੇਂ ਬੇਸ਼ੱਕ ਵੱਖੋ-ਵੱਖ ਧਰਮ ਤੇ ਸੱਭਿਆਚਾਰਾਂ ਨਾਲ ਜੁੜੇ ਹਾਂ, ਮੇਰਾ ਮੰਨਣਾ ਹੈ ਕਿ ਅਖ਼ੀਰ ‘ਚ ਸਾਰੇ ਧਰਮ ਉਸੇ ਰਸਤੇ ਜਾਂਦੇ ਹਨ, ਜਿਸ ਰਸਤੇ ‘ਤੇ ਭਗਵਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿੱਕ ਆਮ ਤੌਰ ‘ਤੇ ਕੁੱਝ ਵੀ ਵੱਡਾ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪੂਜਾ ਕਰਨ ਲਈ ਕਹਿੰਦੇ ਹਨ, ਕਿਉਂਕਿ ਮੇਰੀ ਜ਼ਿੰਦਗੀ ‘ਚ ਹਰ ਸ਼ੁੱਭ ਕੰਮ ਦੀ ਸ਼ੁਰੂਆਤ ਇਸੇ ਤਰ੍ਹਾਂ ਹੁੰਦੀ ਹੈ। ਮੈਨੂੰ ਇਹੀ ਤਰਬੀਅਤ ਮਿਲੀ ਹੈ, ਜਿਸ ਨੂੰ ਮੈਂ ਆਪਣੇ ਪਰਿਵਾਰ ‘ਚ ਵੀ ਅਪਨਾਉਣ ਦੀ ਕੋਸ਼ਿਸ਼ ਕਰਦੀ ਹਾਂ।

0 Comments
0

You may also like