ਫ਼ਿਲਮ 'RRR' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਪ੍ਰਿਯੰਕਾ ਚੋਪੜਾ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਆਖੀ ਇਹ ਗੱਲ

written by Pushp Raj | January 19, 2023 04:33pm

Priyanka Chopra praises 'RRR' team : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਹੁਣ ਗਲੋਬਲ ਸੈਲੀਬ੍ਰੀਟੀ ਦੇ ਤੌਰ 'ਤੇ ਆਪਣੀ ਪਛਾਣ ਬਣਾ ਚੁੱਕੀ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਪ੍ਰਿਯੰਕਾ ਅਕਸਰ ਕਈ ਥਾਵਾਂ 'ਤੇ ਭਾਰਤ ਦੀ ਨੁਮਾਇੰਦਗੀ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਫ਼ਿਲਮ 'RRR' ਦੀ ਸਪੈਸ਼ਲ ਸਕ੍ਰੀਨਿੰਗ ਦੇ ਮੌਕੇ 'ਤੇ ਸਪਾਟ ਕੀਤਾ ਗਿਆ।

image source Instagram

ਦੱਸ ਦਈਏ ਕਿ ਐਸ. ਐਸ ਰਾਜਾਮੌਲੀ ਅਤੇ ਉਨ੍ਹਾਂ ਦੀ ਫ਼ਿਲਮ 'RRR' ਇਸ ਸਮੇਂ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਦੀਆਂ ਵੱਡੀਆਂ ਹਸਤੀਆਂ ਫ਼ਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੀਆਂ ਹਨ। ਅਜਿਹੇ 'ਚ ਦੇਸੀ ਗਰਲ ਪ੍ਰਿਯੰਕਾ ਚੋਪੜਾ ਵੀ ਫ਼ਿਲਮ ਦੀ ਸਕ੍ਰੀਨਿੰਗ 'ਤੇ ਪਹੁੰਚੀ ਅਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ 'RRR' ਟੀਮ ਦੀ ਤਾਰੀਫ ਕੀਤੀ, ਉਥੇ ਹੀ ਪ੍ਰਿਯੰਕਾ ਨੇ ਫ਼ਿਲਮ ਦੀ ਟੀਮ ਨੂੰ ਵਧਾਈ ਦਿੱਤੀ।

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਅਮਰੀਕਾ 'ਚ 'RRR' ਦੀ ਸਪੈਸ਼ਲ ਸਕ੍ਰੀਨਿੰਗ 'ਚ ਸ਼ਿਰਕਤ ਕੀਤੀ ਸੀ। ਪ੍ਰਿਯੰਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਸਕ੍ਰੀਨਿੰਗ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਐਸ.ਐਸ. ਰਾਜਾਮੌਲੀ ਅਤੇ ਸੰਗੀਤਕਾਰ ਐਮ.ਐਮ ਕੀਰਵਾਨੀ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

image source Instagram

ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀ 'ਚ ਪੋਸਟ ਕੀਤਾ ਅਤੇ ਲਿਖਿਆ, 'ਘੱਟੋ-ਘੱਟ ਮੈਂ ਇਸ ਇਨਕ੍ਰੇਡੀਬਲ ਇੰਡੀਆ ਫ਼ਿਲਮ ਦੇ ਸਫਰ 'ਚ ਇੰਨਾ ਯੋਗਦਾਨ ਪਾ ਸਕਦੀ ਹਾਂ। 'RRR' ਦੀ ਪੂਰੀ ਟੀਮ ਐਸ. ਐਸ ਰਾਜਾਮੌਲੀ, ਐਮ. ਐਮ ਕੀਰਵਾਨੀ, ਰਾਮ ਚਰਨ, ਜੂਨੀਅਰ ਐਨਟੀਆਰ, ਆਲੀਆ ਭੱਟ, ਅਜੈ ਦੇਵਗਨ, ਪ੍ਰੇਮ ਰਕਸ਼ਿਤ (ਕੋਰੀਓਗ੍ਰਾਫਰ), ਕਾਲ ਭੈਰਵ (ਗਾਇਕ), ਚੰਦਰਬੋਜ਼ (ਗੀਤਕਾਰ) ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ।'

'RRR' ਦੀ ਸਕ੍ਰੀਨਿੰਗ 'ਤੇ ਪ੍ਰਿਯੰਕਾ ਚੋਪੜਾ ਬਲੈਕ ਬਲੇਜ਼ਰ ਅਤੇ ਕਰੀਮ ਰੰਗ ਦੀ ਪੈਂਟ 'ਚ ਨਜ਼ਰ ਆਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਗਲੈਮਰਸ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ।

image source Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ 'ਤੇ ਹੱਥ ਚੁੱਕਣ ਤੋਂ ਪਹਿਲਾਂ ਜਾਨ ਇਬ੍ਰਾਹਿਮ ਨੇ ਕਹੀ ਸੀ ਵੱਡੀ ਗੱਲ, ਸੁਪਰਸਟਾਰ ਨੇ ਕੀਤਾ ਖੁਲਾਸਾ

ਤੁਹਾਨੂੰ ਦੱਸ ਦੇਈਏ ਕਿ 'RRR' ਦੇ ਗੀਤ ਨਟੂ-ਨਟੂ ਨੇ 80ਵੇਂ ਗੋਲਡਨ ਗਲੋਬ ਐਵਾਰਡਜ਼ 2023 'ਚ ਬੈਸਟ ਓਰੀਜਨਲ ਗੀਤ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ, 'RRR' ਨੇ ਕ੍ਰਿਟਿਕਸ ਚੁਆਇਸ ਅਵਾਰਡਜ਼ 2023 ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਦਾ ਖਿਤਾਬ ਵੀ ਜਿੱਤਿਆ।

You may also like