ਪ੍ਰਿਯੰਕਾ ਚੋਪੜਾ ਨੇ ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਸ਼ੇਅਰ ਕੀਤੀਆਂ ਆਪਣੀ ਦਿਲਕਸ਼ ਤਸਵੀਰਾਂ

written by Lajwinder kaur | April 08, 2022

ਦੇਸੀ ਗਰਲ ਯਾਨੀਕਿ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਆਪਣੀ ਲੇਟੈਸਟ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਫੋਟੋ ਵਿੱਚ ਕੁਦਰਤ ਦਾ ਸੁੰਦਰ ਨਜ਼ਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

priyanka chopra latest pic in yellow suit

ਤਸਵੀਰਾਂ 'ਚ ਦੇਖ ਸਕਦੇ ਹੋ ਪ੍ਰਿਯੰਕਾ ਜੋ ਕਿ ਸੂਰਜ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਉਹ ਖੁੱਲ੍ਹੇ ਅਸਮਾਨ ਹੇਠ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਫੋਟੋ 'ਚ ਉਸ ਨੇ ਪੰਜਾਬੀ ਸ਼ੂਟ ਪਾਇਆ ਹੋਇਆ ਹੈ ਅਤੇ ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰਿਯੰਕਾ ਚੋਪੜਾ ਦੁਆਰਾ ਸ਼ੇਅਰ ਕੀਤੀ ਗਈ ਪਹਿਲੀ ਫੋਟੋ ਵਿੱਚ ਉਹ ਪੀਲੇ ਰੰਗ ਦੇ ਕੁੜਤੇ ਵਿੱਚ ਨਜ਼ਰ ਆ ਰਹੀ ਹੈ ਜਿਸ ਉੱਤੇ ਮੋਰਨੀ ਹੈ। ਇਸ ਦੇ ਨਾਲ ਉਸ ਨੇ ਸਫੇਦ ਪਜਾਮਾ ਪਾਇਆ ਹੋਇਆ ਹੈ। ਅਭਿਨੇਤਰੀ ਨੇ ਨੀਲੇ ਫੁਟਵੀਅਰ ਅਤੇ ਕਾਲੇ ਸਨਗਲਾਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਉਨ੍ਹਾਂ ਨੇ ਆਪਣੇ ਵਾਲ ਵੀ ਖੁੱਲ੍ਹੇ ਛੱਡ ਹੋਏ ਨੇ। ਉਸ ਨੇ ਆਪਣੇ ਦੋਵੇਂ ਹੱਥ ਹਵਾ 'ਚ ਚੁੱਕ ਕੇ ਖ਼ਾਸ ਅੰਦਾਜ਼ 'ਚ ਵੱਖ-ਵੱਖ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੀ ਹੈ। ਉਹ ਤਸਵੀਰਾਂ ‘ਚ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਜਦੋਂ ਸੂਰਜ ਸਹੀ ਨਿਕਲਦਾ ਹੈ।'ਇਸ ਪੋਸਟ ਉੱਤੇ ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਜੰਮ ਕੇ ਪ੍ਰਿਯੰਕਾ ਦੀਆਂ ਤਾਰੀਫਾਂ ਕਰ ਰਹੇ ਹਨ।

Priyanka Chopra Glimpse Of The Baby Room

ਹੋਰ ਪੜ੍ਹੋ : ਰਣਬੀਰ ਕਪੂਰ ਦੇ ਵਿਆਹ ਤੋਂ ਪਹਿਲਾਂ ਮਾਂ ਨੀਤੂ ਨੇ ਬੇਟੇ 'ਤੇ ਲੁਟਾਇਆ ਪਿਆਰ ਤੇ ਨਾਲ ਲਿਖਿਆ ਇਹ ਖਾਸ ਮੈਸੇਜ

ਇੱਕ ਯੂਜ਼ਰ ਨੇ ਇਸ ਫੋਟੋ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਸੀਂ ਦਿਨ ਬਣਾ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਬਹੁਤ ਖੂਬਸੂਰਤ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ- ਇੰਡੀਅਨ ਬਿਊਟੀ । ਵਿਦੇਸ਼ੀ ਸੈਲੀਬ੍ਰੇਟੀ Jessica Mulroney ਬਹੁਤ ਪਿਆਰਾ ਯੈਲੋ । ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਪ੍ਰਿਯੰਕਾ ਦੀ ਇਸ ਪੋਸਟ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਪ੍ਰਿਯੰਕਾ ਚੋਪੜਾ ਹਾਲ ਹੀ 'ਚ ਸਰੋਗੇਸੀ ਜ਼ਰੀਏ ਇਕ ਬੇਟੀ ਦੀ ਮਾਂ ਬਣੀ ਹੈ। ਇਹ ਖਬਰ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

 

View this post on Instagram

 

A post shared by Priyanka (@priyankachopra)

You may also like