
Priyanka Chopra Shared Cute Pic with Daughter Malti Marie And Mom Madhu: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਆਪਣੀਆਂ ਤਸਵੀਰਾਂ ਕਰਕੇ ਅਤੇ ਕਦੇ ਕਿਸੇ ਫਿਲਮ ਦੇ ਸੈੱਟ ਤੋਂ ਦੀ ਕਿਸੇ ਇੱਕ ਝਲਕ ਕਾਰਕੇ। ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ ਅਤੇ ਉਨ੍ਹਾਂ ਦੀ ਲਗਭਗ ਹਰ ਪੋਸਟ ਵਾਇਰਲ ਵੀ ਹੋ ਜਾਂਦੀ ਹੈ।
ਇਸ ਸਮੇਂ ਉਨ੍ਹਾਂ ਦੀ ਤਾਜ਼ਾ ਤਸਵੀਰ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਤਸਵੀਰ ਦੇ ਜ਼ਰੀਏ, ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

ਤਸਵੀਰ 'ਚ ਮਧੂ ਚੋਪੜਾ ਆਪਣੀ ਦੋਹਤੀ ਮਾਲਤੀ ਨੂੰ ਗੋਦ 'ਚ ਲਿਆ ਹੋਇਆ ਹੈ। ਆਪਣੀ ਨਵਜੰਮੀ ਦੋਹਤੀ ਨੂੰ ਆਪਣੀ ਗੋਦੀ ‘ਚ ਲੈ ਕੇ ਪ੍ਰਿਯੰਕਾ ਦੀ ਮਾਂ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਨਾਨੀ-ਦੋਹਤੀ ਦਾ ਇਹ ਕਿਊਟ ਜਿਹਾ ਫੋਟੋ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।

ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, 'ਜਨਮਦਿਨ ਮੁਬਾਰਕ ਮਾਂ... ਹਮੇਸ਼ਾ ਇਸੇ ਤਰ੍ਹਾਂ ਆਪਣੀ ਸਕਾਰਾਤਮਕ ਮੁਸਕਰਾਹਟ ਨਾਲ ਮੁਸਕਰਾਉਂਦੇ ਰਹੋ। ਤੁਸੀਂ ਹਰ ਇੱਕ ਦਿਨ ਆਪਣੇ ਤਜ਼ਰਬਿਆਂ ਨਾਲ ਮੈਨੂੰ ਬਹੁਤ ਪ੍ਰੇਰਿਤ ਕਰਦੇ ਹੋ...Your solo Europe tour was the best birthday celebration I’ve seen in a while...ਮਾਲਤੀ ਨਾਨੀ ਨੂੰ ਬਹੁਤ ਪਿਆਰ ਕਰਦੀ ਹੈ...' ਇਸ ਤਸਵੀਰ 'ਤੇ ਟਿੱਪਣੀ ਕਰਦੇ ਹੋਏ ਮਧੂ ਚੋਪੜਾ ਨੇ ਪ੍ਰਿਯੰਕਾ ਚੋਪੜਾ ਦਾ ਧੰਨਵਾਦ ਕੀਤਾ ਹੈ। ਉਹ ਲਿਖਦੀ ਹੈ, 'ਧੰਨਵਾਦ... ਇਹ ਮੇਰੇ ਸਭ ਤੋਂ ਖਾਸ ਜਨਮਦਿਨਾਂ ਵਿੱਚੋਂ ਇੱਕ ਹੈ।'

ਦੱਸ ਦਈਏ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਸਾਲ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਮਾਂ ਬਣਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਆਪਣੀ ਬੇਟੀ ਮਾਲਤੀ ਮੈਰੀ ਚੋਪੜ ਜੋਨਸ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਹੁਣ ਤੱਕ ਕਿਸੇ ਵੀ ਤਸਵੀਰ 'ਚ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ।
View this post on Instagram