ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮਾਲਵੇ ਦੀ ਜੱਟੀ' ਸਿਰਫ ਪੀਟੀਸੀ ਪੰਜਾਬੀ 'ਤੇ

Written by  Aaseen Khan   |  August 30th 2019 03:23 PM  |  Updated: August 30th 2019 03:23 PM

ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮਾਲਵੇ ਦੀ ਜੱਟੀ' ਸਿਰਫ ਪੀਟੀਸੀ ਪੰਜਾਬੀ 'ਤੇ

ਪੀਟੀਸੀ ਬਾਕਸ ਆਫ਼ਿਸ ਪੰਜਾਬੀ ਸ਼ੌਰਟ ਫ਼ਿਲਮਾਂ ਦਾ ਅਜਿਹਾ ਪਲੇਟਫਾਰਮ ਜਿੱਥੇ ਨਵੇਂ ਨਵੇਂ ਫ਼ਿਲਮ ਮੇਕਰਸ ਤੋਂ ਲੈ ਕੇ ਅਨੁਭਵੀ ਨਿਰਦੇਸ਼ਕਾਂ ਅਤੇ ਸ੍ਟਾਰਸ ਦੀਆਂ ਫ਼ਿਲਮਾਂ ਹਰ ਹਫ਼ਤੇ ਦੇਖਣ ਨੂੰ ਮਿਲਦੀਆਂ ਹਨ। ਇਸੇ ਸਿਲਸਿਲੇ 'ਚ ਅੱਜ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਮਾਲਵੇ ਦੀ ਜੱਟੀ ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ‘ਮਾਲਵੇ ਦੀ ਜੱਟੀ’ ਜਿਹੜੇ ਇੱਕ ਅਲੱਗ ਵਿਸ਼ੇ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਰਵਿੰਦਰ ਰਵੀ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਕਹਾਣੀ ਰੂਪੋ ਨਾਮ ਦੀ ਦੀ ਲੜਕੀ ਦੀ ਕਹਾਣੀ ਹੈ ਜਿਸ ਦਾ ਪਤੀ ਇੱਕ ਡਰਾਈਵਰ ਹੈ ਅਤੇ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਹੈ। ਪਰ ਉਸ ਦਾ ਇੱਕ ਦੂਰ ਦਾ ਰਿਸ਼ਤੇਦਾਰ ਜਿਹੜਾ ਰੂਪੋ ਦਾ ਜੀਜਾ ਲੱਗਦਾ ਹੈ ਉਸ ‘ਤੇ ਮੈਲ਼ੀ ਅੱਖ ਰੱਖ ਲੈਂਦਾ ਹੈ। ਉਹ ਰੂਪੋ ਨੂੰ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਉਂਦਾ ਹੈ।

ਹੋਰ ਵੇਖੋ : ਡੈਡੀ ਕੂਲ ਮੁੰਡੇ ਫੂਲ 2 ਦੇ ਸੈੱਟ 'ਤੇ ਜਸਵਿੰਦਰ ਭੱਲਾ, ਜੱਸੀ ਗਿੱਲ ਤੇ ਰਣਜੀਤ ਬਾਵਾ ਇੰਝ ਕਰ ਰਹੇ ਨੇ ਮੁਹੰਮਦ ਰਫ਼ੀ ਨੂੰ ਯਾਦ, ਦੇਖੋ ਵੀਡੀਓ

ਕਿਸੇ ਨਾ ਕਿਸੇ ਬਹਾਨੇ ਉਸ ਦੇ ਘਰ ਆਉਣਾ ਜਾਣਾ ਵਧਾ ਦਿੰਦਾ ਹੈ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਹੱਥ ਨਾਕਾਮੀ ਹੀ ਲੱਗਦੀ ਹੈ।ਫ਼ਿਲਮ 'ਚ ਇੱਕ ਮਾਲਵੇ ਦੀ ਜੱਟੀ ਦੀ ਅਣਖ ਦੀ ਗੱਲ ਹੁੰਦੀ ਨਜ਼ਰ ਆਵੇਗੀ। ਉਮੀਦ ਹੈ ਜਿਸ ਤਰ੍ਹਾਂ ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਪਿਆਰ ਮਿਲਿਆ ਹੈ ਇਹ ਫ਼ਿਲਮ ਵੀ ਜ਼ਰੂਰ ਪਸੰਦ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network