ਪੀਟੀਸੀ ਬਾਕਸ ਆਫ਼ਿਸ 'ਤੇ ਅੱਜ ਦੇਖੋ ਇੱਕ ਔਰਤ ਦੇ ਬਦਲੇ ਦੀ ਕਹਾਣੀ ਫ਼ਿਲਮ 'ਨਾਸੂਰ' 'ਚ, ਦੇਖੋ ਵੀਡੀਓ

Written by  Aaseen Khan   |  May 03rd 2019 01:36 PM  |  Updated: May 14th 2019 01:36 PM

ਪੀਟੀਸੀ ਬਾਕਸ ਆਫ਼ਿਸ 'ਤੇ ਅੱਜ ਦੇਖੋ ਇੱਕ ਔਰਤ ਦੇ ਬਦਲੇ ਦੀ ਕਹਾਣੀ ਫ਼ਿਲਮ 'ਨਾਸੂਰ' 'ਚ, ਦੇਖੋ ਵੀਡੀਓ

ਪੀਟੀਸੀ ਬਾਕਸ ਆਫ਼ਿਸ 'ਤੇ ਅੱਜ ਦੇਖੋ ਇੱਕ ਔਰਤ ਦੇ ਬਦਲੇ ਦੀ ਕਹਾਣੀ ਫ਼ਿਲਮ 'ਨਾਸੂਰ' 'ਚ, ਦੇਖੋ ਵੀਡੀਓ : ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫਤੇ ਨਵੀਆਂ ਤੇ ਵੱਖਰੇ ਮੁੱਦਿਆਂ ਨੂੰ ਉਜਾਗਰ ਕਰਨ ਵਾਲੀਆਂ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਇਸੇ ਸਿਲਸਲੇ 'ਚ ਅੱਜ ਯਾਨੀ 3 ਮਈ ਦਿਨ ਸ਼ੁੱਕਰਵਾਰ ਰਾਤ 8:15 ਵਜੇ ਪੀਟੀਸੀ ਪੰਜਾਬੀ 'ਤੇ ਪੀਟੀਸੀ ਬਾਕਸ ਆਫ਼ਿਸ 'ਚ ਫ਼ਿਲਮ 'ਨਾਸੂਰ' ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਇੱਕ ਬਜ਼ੁਰਗ ਮਹਿਲਾ ਦੇ ਬਦਲੇ ਦੀ ਕਹਾਣੀ ਨੂੰ ਬੜੇ ਹੀ ਅਨੋਖੇ ਢੰਗ ਨਾਲ ਦਿਖਾਇਆ ਗਿਆ ਹੈ।

ਇਹ ਫ਼ਿਲਮ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਜ਼ਬਰ ਜਿਨਾਹ ਵਰਗੇ ਨਾਸੂਰ ਨੂੰ ਪੇਸ਼ ਕਰੇਗੀ ਜਿਸ ਨਾਲ ਇੱਕ ਔਰਤ ਅੰਦਰ ਤੱਕ ਟੁੱਟ ਜਾਂਦੀ ਹੈ। ਫਿਰ ਉਹ ਕਿੰਝ ਆਪਣਾ ਬਦਲਾ ਲੈਂਦੀ ਇਹ ਇਸ ਫ਼ਿਲਮ 'ਚ ਦਿਖਾਇਆ ਜਾਵੇਗਾ।

ਹੋਰ ਵੇਖੋ : ਇੱਕ ਬਜ਼ੁਰਗ ਮਹਿਲਾ ਅੰਦਰ ਬਦਲੇ ਦੀ ਧੁਖਦੀ ਅੱਗ ਤੇ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਕਹਾਣੀ ਪੇਸ਼ ਕਰੇਗੀ ਫ਼ਿਲਮ 'ਨਾਸੂਰ'

ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਸਮਾਜਿਕ ਕੁਰੀਤੀਆਂ ਅਤੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਨਾਲ ਜੁੜੀਆਂ ਖੂਬਸੂਰਤ ਅਤੇ ਖੱਟੀਆਂ-ਮਿੱਠੀਆਂ ਕਹਾਣੀਆਂ ਨੂੰ ਵਿਖਾਇਆ ਜਾ ਚੁੱਕਿਆ ਹੈ। ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਸੋ ਸਮਾਂ ਨੋਟ ਕਰ ਲਵੋ ਅੱਜ ਰਾਤ 8:15 ਵਜੇ ਦੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਫ਼ਿਲਮ ਨਾਸੂਰ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network