ਕਦੇ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕੰਵਰ ਗਰੇਵਾਲ ਦੀ ਵਿਕ ਗਈ ਸੀ ਜ਼ਮੀਨ ਅਤੇ ਘਰ, ਗਾਇਕ ਨੇ ਖੁਦ ਬਿਆਨ ਕੀਤਾ ਦਰਦ

ਕੰਵਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫਨਕਾਰ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਹੈ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ ।

Written by  Shaminder   |  February 26th 2023 06:26 AM  |  Updated: February 26th 2023 06:28 AM

ਕਦੇ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕੰਵਰ ਗਰੇਵਾਲ ਦੀ ਵਿਕ ਗਈ ਸੀ ਜ਼ਮੀਨ ਅਤੇ ਘਰ, ਗਾਇਕ ਨੇ ਖੁਦ ਬਿਆਨ ਕੀਤਾ ਦਰਦ

ਕੰਵਰ ਗਰੇਵਾਲ (Kanwar Grewal)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫਨਕਾਰ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਹੈ । ਅੱਜ ਉਨ੍ਹਾਂ ਦੇ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਪਰ ਇਸ ਮੁਕਾਮ ‘ਤੇ ਉਨ੍ਹਾਂ ਨੂੰ ਪਹੁੰਚਣ ਦੇ ਲਈ ਕਰੜੀ ਮਿਹਨਤ ਕਰਨੀ ਪਈ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਆਪਣੀ ਮੰਜ਼ਿਲ ਨੂੰ ਹਾਸਿਲ ਕੀਤਾ ਹੈ ।

 

ਹੋਰ ਪੜ੍ਹੋ :  ਸਲਮਾਨ ਖ਼ਾਨ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਕੰਵਰ ਗਰੇਵਾਲ ਨੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ 

ਕੰਵਰ ਗਰੇਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਕੰਵਰ ਗਰੇਵਾਲ ਦੱਸ ਰਹੇ ਹਨ ਕਿ ਹਾਲਾਂਕਿ ਉਨ੍ਹਾਂ ਦੇ ਕੋਲ ਪੰਜ ਕੁ ਕਿੱਲੇ ਜ਼ਮੀਨ ਸੀ। ਪਰ ਉਨ੍ਹਾਂ ਦੀ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੂੰ ਆਰਥਿਕ ਤੰਗਹਾਲੀ ਚੋਂ ਗੁਜ਼ਰਨਾ ਪਿਆ ਸੀ ।

ਹੋਰ ਪੜ੍ਹੋ : ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ

ਉਨ੍ਹਾਂ ਦੇ ਪਿਤਾ ਜੀ ਖੇਤੀ ਦੇ ਨਾਲ ਨਾਲ ਰੇਹੜੀ ‘ਤੇ ਸਿਲੰਡਰ ਵੇਚਣ ਦੇ ਲਈ ਜਾਇਆ ਕਰਦੇ ਸਨ ਅਤੇ ਜਦੋਂ ਉਨ੍ਹਾਂ ਦਾ ਇਹ ਕੰਮ ਨਹੀਂ ਚੱਲਿਆ ਤਾਂ ਉਹਨਾਂ ਦੇ ਪਿਤਾ ਜੀ ਨੇ ਸਬਜ਼ੀ ਵੇਚਣ ਦਾ ਵੀ ਕੰਮ ਕੀਤਾ ਸੀ । 

ਮਾਂ ਨੂੰ ਕੈਂਸਰ ਹੋਇਆ 

ਕੰਵਰ ਗਰੇਵਾਲ ਦੀ ਮਾਂ ਨੂੰ ਕੈਂਸਰ ਹੋ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਬਹੁਤ ਮਿਹਨਤ ਕਰਨੀ ਪਈ ਸੀ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ।ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਅਤੇ ਘਰ ਤੱਕ ਵਿਕ ਗਏ ਸਨ । ਉਨ੍ਹਾਂ ਨੇ ਬਤੌਰ ਕਡੰਕਟਰ ਵਜੋਂ ਵੀ ਕੰਮ ਕੀਤਾ ਹੈ । ਜ਼ਮੀਨ ਵਿਕ ਗਈ, ਘਰ ਵਿਕ ਗਿਅ ਗਇਕ ਨੇ ਦੱਸਿਆ ਕਿ ਹੁਣ ਪੈਸਿਆਂ ਦਾ ਮੀਂਹ ਵਰ੍ਹਦਾ ਹੈ। ਪਰ ਇਸ ਦਾ ਮੈਨੂੰ ਕੋਈ ਜ਼ਿਆਦਾ ਚਾਅ ਨਹੀਂ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network