Karan Deol With Mystery Girl: ਕੀ ਸੰਨੀ ਦਿਓਲ ਬਣਨ ਜਾ ਰਹੇ ਨੇ ਸਹੁਰਾ ਸਾਬ੍ਹ? ਵੈਲੇਨਟਾਈਨ ਡੇਅ 'ਤੇ ਕਰਨ ਦਿਓਲ ਮਿਸਟਰੀ ਗਰਲ ਨਾਲ ਆਏ ਨਜ਼ਰ

ਕੀ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਐਕਟਰ ਕਰਨ ਦਿਓਲ ਨੇ ਦੁਬਈ 'ਚ 'ਮਿਸਟਰੀ ਗਰਲ' ਨਾਲ ਮਨਾਇਆ ਵੈਲੇਨਟਾਈਨ ਡੇਅ ।

Written by  Lajwinder kaur   |  February 17th 2023 10:51 AM  |  Updated: February 17th 2023 10:51 AM

Karan Deol With Mystery Girl: ਕੀ ਸੰਨੀ ਦਿਓਲ ਬਣਨ ਜਾ ਰਹੇ ਨੇ ਸਹੁਰਾ ਸਾਬ੍ਹ? ਵੈਲੇਨਟਾਈਨ ਡੇਅ 'ਤੇ ਕਰਨ ਦਿਓਲ ਮਿਸਟਰੀ ਗਰਲ ਨਾਲ ਆਏ ਨਜ਼ਰ

Karan Deol With Mystery Girl: ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਫ਼ਿਲਮ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ। ਇਸ ਤੋਂ ਬਾਅਦ ਉਹ ਆਪਣੇ ਪਿਤਾ ਸੰਨੀ ਦੀ ਫ਼ਿਲਮ 'ਵਹਿਲੇ' 'ਚ ਨਜ਼ਰ ਆਏ ਸੀ, ਪਰ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਸੀ। ਉਦੋਂ ਤੋਂ ਹੀ ਕਰਨ ਫ਼ਿਲਮੀ ਪਰਦੇ ਤੋਂ ਦੂਰੀ ਬਣਾ ਰੱਖੀ ਹੈ। ਪਰ ਇੱਕ ਵਾਰ ਫਿਰ ਸੰਨੀ ਦਿਓਲ ਦਾ ਪੁੱਤਰ ਕਰਨ ਦਿਓਲ ਲਾਈਮਲਾਈਟ 'ਚ ਹੈ ਪਰ ਇਸ ਵਾਰ ਕਾਰਨ ਉਨ੍ਹਾਂ ਦੀ ਫ਼ਿਲਮ ਨਹੀਂ ਸਗੋਂ ਉਨ੍ਹਾਂ ਦੀ ਲਵ ਲਾਈਫ ਹੈ। ਜੀ ਹਾਂ, ਤਾਜ਼ਾ ਖਬਰਾਂ ਦੀ ਮੰਨੀਏ ਤਾਂ ਕਰਨ ਨੂੰ ਆਪਣੇ ਲੇਡੀ ਲਵ ਮਿਲ ਗਈ ਹੈ।

image source: Instagram

ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ‘ਤੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

image source: Instagram

ਕਰਨ ਦਿਓਲ ਨੇ ਦੁਬਈ 'ਚ 'ਮਿਸਟਰੀ ਗਰਲ' ਨਾਲ ਵੈਲੇਨਟਾਈਨ ਡੇਅ ਮਨਾਇਆ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰਨ ਦਿਓਲ ਨੇ ਆਪਣੀ ਪ੍ਰੇਮਿਕਾ ਨਾਲ ਦੁਬਈ ਵਿੱਚ ਵੈਲੇਨਟਾਈਨ ਡੇਅ ਮਨਾਇਆ। ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪਰ ਇਸ ਤਸਵੀਰ ਵਿੱਚ ਲੇਡੀ ਲਵ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪਰ ਅਜੇ ਤੱਕ ਕਰਨ ਦਿਓਲ ਵੱਲੋਂ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। 

image source: Instagram

ਕਰਨ ਦਿਓਲ ਦੀਆਂ ਆਉਣ ਵਾਲੀਆਂ ਫ਼ਿਲਮਾਂ

ਕਰਨ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਗਲੀ ਫ਼ਿਲਮ 'ਅਪਣੇੇ 2' 'ਚ ਨਜ਼ਰ ਆਉਣਗੇ। ਇਹ ਫ਼ਿਲਮ 2007 ਦੀ ਫ਼ਿਲਮ ਅਪਣੇ ਦਾ ਸੀਕਵਲ ਹੈ, ਜਿਸ ਵਿੱਚ ਕਰਨ ਦੇ ਪਿਤਾ ਸੰਨੀ ਦਿਓਲ ਅਤੇ ਚਾਚਾ ਬੌਬੀ ਦਿਓਲ ਦੇ ਨਾਲ ਉਸਦੇ ਦਾਦਾ ਧਰਮਿੰਦਰ ਨੇ ਅਭਿਨੈ ਕੀਤਾ ਸੀ। ਹੁਣ ਕਰਨ ਦਿਓਲ ਨੂੰ ਵੀ 'ਅਪਣੇ 2' ਲਈ ਕਾਸਟ ਕੀਤਾ ਗਿਆ ਹੈ।

image source: Instagram

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network