ਆਪਣੇ ਵਿਹਲੇ ਸਮੇਂ ‘ਚ ਇਹ ਕੰਮ ਕਰਨਾ ਪਸੰਦ ਕਰਦੇ ਹਨ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ

Written by  Shaminder   |  June 23rd 2020 04:04 PM  |  Updated: June 23rd 2020 04:04 PM

ਆਪਣੇ ਵਿਹਲੇ ਸਮੇਂ ‘ਚ ਇਹ ਕੰਮ ਕਰਨਾ ਪਸੰਦ ਕਰਦੇ ਹਨ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ

ਤਰਸੇਮ ਜੱਸੜ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੋਬਰ ਸਟਾਈਲ ਹੀ ਉਨ੍ਹਾਂ ਨੂੰ ਪਸੰਦ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਦੇ ਕਾਲਜ ਸਮੇਂ ਪੱਗ ਬੰਨਣ ਜਾਂ ਕੱਪੜੇ ਪਾਉਣ ਦਾ ਸਟਾਈਲ ਸੀ ਉਹੀ ਅੱਜ ਉਨ੍ਹਾਂ ਦਾ ਸਟਾਈਲ ਹੈ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਨਾਮ ਕਮਾਇਆ ਹੈ । ਸਰਦਾਰ ਮੁਹੰਮਦ,ਰੱਬ ਦਾ ਰੇਡੀਓ,ਅਫ਼ਸਰ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨਾਲ ਦਿਲ ਜਿੱਤਿਆ ਹੈ । ਤਰਸੇਮ ਜੱਸੜ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ‘ਚ ਰਹਿੰਦੇ ਹਨ । ਤਿੰਨ ਭੈਣਾਂ ਦੇ ਭਰਾ ਤਰਸੇਮ ਜੱਸੜ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੇਹੱਦ ਸਫ਼ਾਈ ਪਸੰਦ ਹਨ ਅਤੇ ਆਪਣੇ ਵਿਹਲੇ ਸਮੇਂ ‘ਚ ਉਹ ਆਪਣੀ ਗੱਡੀ ਨੂੰ ਸਾਫ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਾਗਵਾਨੀ ਦੇ ਵੀ ਬੇਹੱਦ ਸ਼ੁਕੀਨ ਹਨ ।

https://www.instagram.com/p/CBYR4CEh8YC/

ਉ ਗੋਡੀ ਕਰਨ ਅਤੇ ਹੋਰ ਪੌਦਿਆਂ ਦੀ ਦੇਖਭਾਲ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ ।ਤਰਸੇਮ ਜੱਸੜ ਨੂੰ ਸਭ ਤੋਂ ਔਖਾ ਕਿਹੜਾ ਕੰਮ ਲੱਗਦਾ ਹੈ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਔਖਾ ਕੰਮ ਲੱਗਦਾ ਹੈ ਪ੍ਰਮੋਸ਼ਨ ਦਾ, ਆਪਣੀ ਕਿਸੇ ਵੀ ਫ਼ਿਲਮ ਜਾਂ ਗੀਤ ਦੀ ਪ੍ਰਮੋਸ਼ਨ ਕਰਨਾ ਉਨ੍ਹਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ । ਪੀਟੀਸੀ ਪੰਜਾਬੀ ਵੱਲੋਂ 3 ਜੁਲਾਈ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ2020 ਕਰਵਾਇਆ ਜਾ ਰਿਹਾ ਹੈ । ਵੱਖ ਵੱਖ ਕੈਟਾਗਿਰੀ ਲਈ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਵੀ ਆਪਣੇ ਪਸੰਦ ਦੇ ਅਦਾਕਾਰ ਨੂੰ ਵੋਟ ਕਰ ਸਕਦੇ ਹੋ । ਤਰਸੇਮ ਜੱਸੜ ਨੂੰ ਫ਼ਿਲਮ ਰੱਬ ਦਾ ਰੇਡੀਓ-2 ਲਈ ਬੈਸਟ ਐਕਟਰ ਲਈ ਨੌਮੀਨੇਟ ਕੀਤਾ ਗਿਆ ਹੈ । ਤੁਸੀਂ ਵੀ ਉਨ੍ਹਾਂ ਨੂੰ ਜਿਤਾਉਣ ਲਈ ਵੋਟ ਕਰ ਸਕਦੇ ਹੋ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਅਦਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ  https://www.ptcpunjabi.co.in/voting/ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network