‘ਬੈਸਟ ਫ਼ਿਲਮ’ ਕੈਟਾਗਿਰੀ ‘ਚ ਇਹ ਫ਼ਿਲਮਾਂ ਦੇ ਰਹੀਆਂ ਨੇ ਇੱਕ-ਦੂਜੇ ਨੂੰ ਟੱਕਰ !

written by Lajwinder kaur | June 25, 2020

ਪੀਟੀਸੀ ਨੈੱਟਵਰਕ ਵੱਲੋਂ ਆਨਲਾਈਨ ਕਰਵਾਏ ਜਾ ਰਹੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸੁਰਖੀਆਂ ‘ਚ ਬਣਿਆ ਹੋਇਆ ਹੈ । ਕਲਾਕਾਰਾਂ ਤੋਂ ਲੈ ਕੇ ਫੈਨਜ਼ ਇਸ ਅਵਾਰਡ ਸਮਾਰੋਹ ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।

blackia

ਜਿਸਦੇ ਚੱਲਦੇ ਲੋਕ ਆਪਣੇ ਪਸੰਦੀਦਾ ਕਲਾਕਾਰਾਂ, ਫ਼ਿਲਮਾਂ, ਸਿੰਗਰਾਂ ਤੇ ਕਈ ਹੋਰ ਵੱਖੋ -ਵੱਖ ਕੈਟਾਗਿਰੀਆਂ ਦੇ ਲਈ ਵੱਧ ਚੜ ਕੇ ਵੋਟ ਕਰ ਰਹੇ  ਹਨ ।

ਦੱਸ ਦਈਏ ਬੈਸਟ ਫ਼ਿਲਮ ਦੀ ਕੈਟਾਗਿਰੀ ਦੇ ਲਈ ਮੁਕਾਬਲਾ ਬੜਾ ਫ਼ਸਵਾਂ ਹੈ । ਜੀ ਹਾਂ ਇਸ ਕੈਟਾਗਿਰੀ ਲਈ ਅਰਦਾਸ ਕਰਾਂ, ਬਲੈਕੀਆ, ਦਿਲ ਦੀਆਂ ਗੱਲਾਂ, ਲਾਈਏ ਜੇ ਯਾਰੀਆਂ, ਛੜਾ, ਸੁਰਖ਼ੀ ਬਿੰਦੀ, ਮੁਕਲਾਵਾ ਇਹ ਫ਼ਿਲਮਾਂ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਨੇ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ   https://www.ptcpunjabi.co.in/voting/ ‘ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

surkhi bindi

ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਤਿੰਨ ਜੁਲਾਈ ਨੂੰ ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਸੋ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਤੇ ਪੀਟੀਸੀ ਪੰਜਾਬੀ ਚੈਨਲ ਦੇ ਨਾਲ ।

muklawa

0 Comments
0

You may also like