ਕੁਝ ਹੀ ਪਲਾਂ ਸ਼ੁਰੂ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022 

written by Shaminder | December 10, 2022 06:20pm

ਪੀਟੀਸੀ ਪੰਜਾਬੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਫ਼ਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਕਰਵਾਉਣ ਜਾ ਰਿਹਾ ਹੈ । ਕੁਝ ਹੀ ਪਲਾਂ ‘ਚ ਇਹ ਅਵਾਰਡ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ । ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਹੁਣ ਜਿਨ੍ਹਾਂ ਪਲਾਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ, ਉਹ ਪਲ ਆ ਗਏ ਹਨ ।ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022 (PTC Punjabi Film Awards 2022) ਦਾ ਆਗਾਜ਼ ਵੱਖ ਵੱਖ ਕਲਾਕਾਰਾਂ ਦੀ ਪ੍ਰਫਾਰਮੈਂਸ ਦੇ ਨਾਲ ਹੋ ਰਿਹਾ ਹੈ ।

PTC Punjabi Film Awards 2022

ਹੋਰ ਪੜ੍ਹੋ : ਗੁੱਗੂ ਗਿੱਲ ਦੇ ਨਵ-ਵਿਆਹੇ ਪੁੱਤਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਵੀ ਗੁੱਗੂ ਗਿੱਲ ਨੂੰ ਦੇ ਰਹੇ ਵਧਾਈ

ਅੱਜ ਦੇ ਇਸ ਅਵਾਰਡਸ ਸ਼ੋਅ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਬੀਤੇ ਸਾਲ ਵੀ ਪੀਟੀਸੀ ਪੰਜਾਬੀ ਦੇ ਵੱਲੋਂ ਫ਼ਿਲਮ ਅਵਾਰਡਸ ਦਾ ਆਯੋਜਨ ਕੀਤਾ ਗਿਆ ਸੀ ।

Image Source : PTC Network

ਹੋਰ ਪੜ੍ਹੋ : ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2022 ‘ਚ ਨਿੰਜਾ, ਸੁਨੰਦਾ ਸ਼ਰਮਾ, ਸਾਰਾ ਗੁਰਪਾਲ ਆਪਣੀ ਪਰਫਾਰਮੈਂਸ ਦੇ ਨਾਲ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਦੇ ਲਈ ਇਸ ਤਰ੍ਹਾਂ ਦੇ ਸ਼ੋਅਸ ਕਰਵਾਏ ਜਾਂਦੇ ਹਨ । ਕੁਝ ਸਮਾਂ ਪਹਿਲਾਂ ਹੀ ਪੀਟੀਸੀ ਪੰਜਾਬੀ ਡਿਜੀਟਲ ਫ਼ਿਲਮ ਫੈਸਟੀਵਲ ਦਾ ਆਯੋਜਨ ਵੀ ਚੈਨਲ ਦੇ ਵੱਲੋਂ ਕੀਤਾ ਗਿਆ ਸੀ ।

Sumier pacricha,,-

ਪੀਟੀਸੀ ਪੰਜਾਬੀ ਦੇ ਐੱਮ ਡੀ ਅਤੇ ਪ੍ਰੈਜ਼ੀਡੇਂਟ ਰਾਬਿੰਦਰ ਨਰਾਇਣ ਦੀ ਰਹਿਨੁਮਾਈ ‘ਚ ਚੈਨਲ ਦੇ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ । ਕਿਉਂਕਿ ਜਦੋਂ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੱਤੀ ਜਵੇਗੀ ਤਾਂ ਉਹ ਹੋਰ ਵੱਧ ਚੜ੍ਹ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ।

 

View this post on Instagram

 

A post shared by PTC Punjabi (@ptcpunjabi)

You may also like