ਇਸ ਸ਼ੁੱਕਰਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਬਿਹਤਰੀਨ ਫ਼ਿਲਮ 'ਸਾਲਗਿਰਾ'

written by Shaminder | January 14, 2020

ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਨਾ ਸਿਰਫ਼ ਆਮ ਇਨਸਾਨ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ,ਬਲਕਿ ਇਨ੍ਹਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ਜੋ ਕਿ ਕਿਤੇ ਨਾ ਕਿਤੇ ਸਾਡੀ ਆਮ ਜ਼ਿੰਦਗੀ ਦੇ ਨਾਲ ਵੀ ਮੇਲ ਖਾਂਦੀਆਂ ਹਨ। ਇਸ ਸ਼ੁੱਕਰਵਾਰ,17 ਜਨਵਰੀ ਨੂੰ ਸ਼ਾਮ 6:45 ਵਜੇ ਪੀਟੀਸੀ ਪੰਜਾਬੀ 'ਤੇ ਫ਼ਿਲਮ ਸਾਲਗਿਰਾ ਵਿਖਾਈ ਜਾਵੇਗੀ । ਇਹ ਫ਼ਿਲਮ ਇੱਕ ਅਜਿਹੇ ਜੋੜੇ ਦੀ ਕਹਾਣੀ ਨੂੰ ਪੇਸ਼ ਕਰੇਗੀ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ । ਹੋਰ ਵੇਖੋ:ਕੰਨਿਆ ਭਰੂਣ ਹੱਤਿਆ ਦੇ ਨਾਲ–ਨਾਲ ਭ੍ਰਿਸ਼ਟ ਮੈਡੀਕਲ ਸੇਵਾਵਾਂ ਦੀ ਪੋਲ ਖੋਲੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਗਿੱਧ’ https://www.facebook.com/ptcpunjabi/videos/592894898174268/ ਪਰ ਇਹ ਪ੍ਰੇਮ ਵਿਆਹ ਉਸ ਦੇ ਘਰ ਦਿਆਂ ਨੂੰ ਰਾਸ ਨਹੀਂ ਆਉਂਦਾ,ਕਿਉਂਕਿ ਫ਼ਿਲਮ 'ਚ ਅਦਾਕਾਰ ਦਾ ਕਿਰਦਾਰ ਨਿਭਾਉਣ ਵਾਲੇ ਹਰਮਨ ਦਾ ਦਾਦਾ ਇਸ ਵਿਆਹ ਦੇ ਖ਼ਿਲਾਫ ਹੁੰਦਾ ਹੈ ।ਇਹ ਜੋੜਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਦੀ ਸੋਚਦਾ ਹੈ ।  

PTC Box Office Movie salgirha PTC Box Office Movie salgirha
ਪਰ ਮੁੰਡੇ ਦੇ ਪਰਿਵਾਰ ਵੱਲੋਂ ਉਸ ਨੂੰ ਪਿੰਡ ਬੁਲਾ ਲਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਯੋਜਨਾ ਧਰੀ ਦੀ ਧਰੀ ਰਹਿ ਜਾਂਦੀ ਹੈ । ਪਿੰਡ ਪਹੁੰਚਣ 'ਤੇ ਪਰਿਵਾਰ ਵਾਲਿਆਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ ਹੈ ਇਸ ਜੋੜੇ ਦੇ ਨਾਲ ।ਕੀ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ । ਇਹ ਵੇਖਣਾ ਨਾਂ ਭੁੱਲਣਾ ਡਾਇਰੈਕਟਰ ਐੱਮ ਹੁੰਦਲ ਦੀ ਫ਼ਿਲਮ ਸਾਲਗਿਰਾ 'ਚ ।

0 Comments
0

You may also like