ਪੀਟੀਸੀ ਗੋਲਡ ‘ਤੇ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’, ਕੌਰ ਬੀ ਲਗਾਉਣਗੇ ਰੌਣਕਾਂ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਖੱਟੇ-ਮਿੱਠੇ ਕਿੱਸਿਆਂ ਬਾਰੇ

Written by  Lajwinder kaur   |  April 17th 2020 04:07 PM  |  Updated: April 17th 2020 04:09 PM

ਪੀਟੀਸੀ ਗੋਲਡ ‘ਤੇ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’, ਕੌਰ ਬੀ ਲਗਾਉਣਗੇ ਰੌਣਕਾਂ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਖੱਟੇ-ਮਿੱਠੇ ਕਿੱਸਿਆਂ ਬਾਰੇ

ਪੀਟੀਸੀ ਨੈੱਟਵਰਕ ਜੋ ਲਾਕਡਾਊਨ ਦੇ ਚੱਲਦੇ ਆਪਣੇ ਦਰਸ਼ਕਾਂ ਦੇ ਮਨੋਰੰਜਨ ‘ਚ ਕੋਈ ਵੀ ਕਮੀ ਨਹੀਂ ਛੱਡ ਰਿਹਾ ਹੈ । ਐਂਨਟਰਟੇਨਮੈਂਟ ਦੇ ਨਾਲ ਭਰੇ ਪੀਟੀਸੀ ਪੰਜਾਬੀ ਦੇ ਸ਼ੋਅ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਇਸ ਫਲਸਫੇ ਦੇ ਚੱਲਦੇ ਪੀਟੀਸੀ ਪੰਜਾਬੀ ਦਾ ਹਰਮਨ ਪਿਆਰ ਸ਼ੋਅ ਚਾਹ ਦਾ ਕੱਪ ਸੱਤੀ ਦੇ ਨਾਲ ‘ਚ ਇਸ ਵਾਰ ਸ਼ਿਰਕਤ ਕਰਨਗੇ ਸੁਰਾਂ ਦੀ ਮਲਿਕਾ ਕੌਰ ਬੀ ।

ਇਸ ਵਾਰ ਚਾਹ ਦੀਆਂ ਚੁਸਕੀਆਂ ਦੇ ਨਾਲ ਸਤਿੰਦਰ ਸੱਤੀ ਖੋਲਣਗੇ ਕੌਰ ਬੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖੱਟੀ ਮਿੱਠੀ ਗੱਲਾਂ ਨੂੰ । ਇਹ ਅਜਿਹਾ ਪਹਿਲਾ ਪੰਜਾਬੀ ਸ਼ੋਅ ਹੈ ਜਿਸ ‘ਚ ਪੰਜਾਬੀ ਕਲਾਕਾਰ ਨੂੰ ਆਪਣੇ ਦਰਸ਼ਕਾਂ ਦੇ ਰੁਬਰੂ ਹੋਣ ਦਾ ਮੌਕਾ ਮਿਲਦਾ ਹੈ । ਉਹ ਆਪਣੀ ਲਾਈਫ ਦੇ ਬਹੁਤ ਸਾਰੇ ਕਿੱਸੇ ਸਾਂਝੇ ਕਰਦੇ ਨੇ ਜਿਨ੍ਹਾਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੈ ।

ਸੋ ਅੱਜ ਦੇਖਣਾ ਨਾ ਭੁੱਲਣਾ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸਿਰਫ਼ ਪੀਟੀਸੀ ਗੋਲਡ ਚੈਨਲ ਉੱਤੇ । ਇਸ ਸ਼ੋਅ ਦਾ ਟੈਲੀਕਾਸਟ ਅੱਜ ਸ਼ਾਮੀ 6.30 ਵਜੇ ਸਿਰਫ਼ ਪੀਟੀਸੀ ਗੋਲਡ ’ਤੇ ਕੀਤਾ ਜਾਵੇਗਾ । ਇਸ ਤੋਂ ਇਲਾਵਾ ਤੁਸੀਂ ਪੀਟੀਸੀ ਪੰਜਾਬੀ ਤੇ ਪੀਟੀਸੀ ਗੋਲਡ ਦੇ ਸਾਰੇ ਹੀ ਸ਼ੋਅਜ਼ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network