ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਮਿਲੋ ਗੋਲਡਨ ਸਟਾਰ ਮਲਕੀਤ ਸਿੰਘ ਨੂੰ

Written by  Shaminder   |  August 10th 2019 12:23 PM  |  Updated: August 10th 2019 12:23 PM

ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਮਿਲੋ ਗੋਲਡਨ ਸਟਾਰ ਮਲਕੀਤ ਸਿੰਘ ਨੂੰ

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਮਲਕੀਤ ਸਿੰਘ ਨੂੰ । ਮਲਕੀਤ ਸਿੰਘ ਪੀਟੀਸੀ ਸ਼ੋਅ ਕੇਸ 'ਚ ਗੱਲਬਾਤ ਕਰਨਗੇ ਆਪਣੇ ਨਵੇਂ ਗੀਤ 'ਗੁੜ ਨਾਲੋਂ ਇਸ਼ਕ ਮਿੱਠਾ' ਬਾਰੇ । ਇਸ ਸ਼ੋਅ ਦਾ ਪ੍ਰਸਾਰਣ 13 ਅਗਸਤ,ਦਿਨ ਮੰਗਲਵਾਰ ਰਾਤ 10 ਵਜੇ ਵੇਖ ਸਕਦੇ ਹੋ ।ਇਹ ਗੀਤ ਹਾਲਾਂਕਿ ਪੁਰਾਣਾ ਹੈ ਪਰ ਇਸ ਨੂੰ ਨਵੀਂ ਰੰਗਤ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ 'ਚ ਗੋਲਡਨ ਸਟਾਰ ਦੇ ਨਾਲ ਸਾਥ ਦਿੱਤਾ ਹੈ ਰੈਪ ਸਟਾਰ ਯੋ ਯੋ ਹਨੀ ਸਿੰਘ ਨੇ । ਤੁਸੀਂ ਵੀ ਇਸ ਗੀਤ ਬਾਰੇ ਜਾਨਣਾ ਚਾਹੁੰਦੇ ਹੋ ਕਿਵੇਂ ਮਲਕੀਤ ਸਿੰਘ ਦੇ ਜ਼ਹਿਨ 'ਚ ਇਸ ਗੀਤ ਨੂੰ ਰਿਕ੍ਰਿਏਟ ਕਰਨ ਦਾ ਖ਼ਿਆਲ ਆਇਆ ਜਾਨਣ ਲਈ ਵੇਖੋ ਪੀਟੀਸੀ ਸ਼ੋਅਕੇਸ ।

https://www.instagram.com/p/B0-Ql99lahb/

ਹਨੀ ਸਿੰਘ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ‘ਚ ਵੱਡਾ ਰੁਤਬਾ ਹਾਸਿਲ ਕੀਤਾ ਹੈ। ਪਿਛਲੇ ਕੁਝ ਸਾਲਾਂ ਤੋਂ ਮਿਊਜ਼ਿਕ ਤੋਂ ਦੂਰ ਰਹਿਣ ਤੋਂ ਬਾਅਦ ਹਨੀ ਸਿੰਘ ਨੇ ਮੱਖਣਾ ਗੀਤ ਨਾਲ ਵਾਪਸੀ ਕੀਤੀ ਤੇ ਖੂਬ ਚਰਚਾ ਖੱਟੀ। ਹੁਣ ਇੱਕ ਵਾਰ ਫ਼ਿਰ ਹਨੀ ਸਿੰਘ ਨਵੇਂ ਨਹੀਂ ਸਗੋਂ ਪੁਰਾਣੇ ਗੀਤ ਗੁੜ ਨਾਲੋਂ ਇਸ਼ਕ ਮਿੱਠਾ ਨੂੰ ਨਵੇਂ ਰੰਗ ਰੂਪ ‘ਚ ਲੈ ਕੇ ਆ ਚੁੱਕੇ ਹਨ ਉਹ ਵੀ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਾਲ।

Image result for gur nalo ishq mitha by honey singh

ਗੀਤ ਦਾ ਰੁਤਬਾ ਹਨੀ ਸਿੰਘ ਨੇ ਕਾਇਮ ਰੱਖਿਆ ਅਤੇ ਇਸ ‘ਚ ਆਪਣੇ ਸਟਾਈਲ ਅਤੇ ਰੈਪ ਦਾ ਤੜਕਾ ਲਗਾ ਕੇ ਗੀਤ ਨੂੰ ਸ਼ਾਨਦਾਰ ਤਰੀਕੇ ਨਾਲ ਰਿਲੀਜ਼ ਕੀਤਾ ਹੈ। ਦੱਸ ਦਈਏ ਯੂ ਟਿਊਬ ‘ਤੇ ਗੀਤ ਤਹਿਲਕਾ ਮਚਾ ਦਿੱਤਾ ਹੈ।ਗੀਤ ਦਾ ਮਿਊਜ਼ਿਕ ਹਨੀ ਸਿੰਘ ਨੇ ਤਿਆਰ ਕੀਤਾ ਜਦੋਂ ਕਿ ਮਲਕੀਤ ਸਿੰਘ ਅਤੇ ਹਨੀ ਸਿੰਘ ਨੇ ਅਵਾਜ਼ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network