ਪੁਖਰਾਜ ਭੱਲਾ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼

Written by  Lajwinder kaur   |  March 22nd 2021 03:24 PM  |  Updated: March 22nd 2021 04:03 PM

ਪੁਖਰਾਜ ਭੱਲਾ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼

ਪੰਜਾਬੀ ਸਿੰਗਰ ਤੇ ਐਕਟਰ ਪੁਖਰਾਜ ਭੱਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

image of jaswinder bhalla and pukhraj bhalla

ਹੋਰ ਪੜ੍ਹੋ :  ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਨਵੇਂ ਗੀਤ ‘Palazzo 2’ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਬਿਖੇਰ ਰਹੀ ਹੈ ਅਦਾਕਾਰੀ ਦਾ ਜਲਵਾ, ਦੇਖੋ ਟੀਜ਼ਰ

inside image of jaswinder bhalla with pukhraj bhalla

ਇਸ ਵੀਡੀਓ 'ਚ ਉਹ ਆਪਣੇ ਪਿਤਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦਰਸ਼ਕਾਂ ਪਿਉ-ਪੁੱਤ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of pukhraj bhalla and jaswinder bhalla

ਦੱਸ ਦਈਏ ਪੁਖਰਾਜ ਭੱਲਾ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ। ਉਹ ਬਹੁਤ ਜਲਦ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਕਮੇਡੀ ਕਿੰਗ ਤੇ ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਐਕਟਰ ਜਸਵਿੰਦਰ ਭੱਲਾ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਬਣ ਗਏ ਨੇ। ਬਹੁਤ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

pukhraj bhalla image

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network