ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ,ਇਸ ਤਰ੍ਹਾਂ ਕਰੋ ਆਪਣੀ ਐਂਟਰੀ

written by Shaminder | January 22, 2020

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ ।ਤੁਸੀਂ ਵੀ ਇਸ 'ਚ ਭਾਗ ਲੈਣਾ ਚਾਹੁੰਦੇ ਹੋ ਤੇ ਖਾਣੇ ਦੇ ਇਸ ਮੁਕਾਬਲੇ 'ਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹੋ ਤਾਂ ਭੇਜੋ ਆਪਣੀ ਬਿਹਤਰੀਨ ਰੈਸਿਪੀ । ਆਪਣੀ ਰੈਸਿਪੀ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਭੇਜ ਸਕਦੇ ਹੋ । ਭੇਜਣ ਦਾ ਤਰੀਕਾ ਇਸ ਤਰ੍ਹਾਂ ਹੈ,ਸਭ ਤੋਂ ਪਹਿਲਾਂ ਤੁਸੀਂ ਪੀਟੀਸੀ ਪਲੇਅ ਐਪ 'ਤੇ ਜਾਓ ਅਤੇ ਪਹਿਲਾਂ ਆਪਣਾ ਨਾਂਅ ਭਰੋ,ਇਸ ਤੋਂ ਬਾਅਦ ਆਪਣਾ ਐੱਡਰੈੱਸ ਫਿੱਲ ਕਰੋ ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਲਿਖੋ । ਹੋਰ ਵੇਖੋ:ਨਵੇਂ-ਨਵੇਂ ਪਕਵਾਨਾਂ ਦੀ ਰੈਸਿਪੀ ਜਾਨਣ ਲਈ ਹੋ ਜਾਓ ਤਿਆਰ, ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5

Punjab De Super Chef 5 Punjab De Super Chef 5
ਜੇ ਤੁਸੀਂ ਸਾਡੇ ਨਿਯਮ ਅਤੇ ਸ਼ਰਤਾਂ ਨਾਲ ਸਹਿਮਤ ਹੋ ਤਾਂ ਆਪਣੀ ਬਿਹਤਰੀਨ ਰੈਸਿਪੀ ਨੂੰ ਅਪਲੋਡ ਕਰੋ ਅਤੇ ਸਬਮਿਟ ਵਾਲੇ ਆਪਸ਼ਨ 'ਤੇ ਜਾ ਕੇ ਆਪਣੀ ਰੈਸਿਪੀ ਭੇਜੋ । ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਆਇਆ ਸੀ ਜਿਸ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਪ੍ਰਤਿਭਾਵਾਂ ਨੂੰ ਚੁਣਿਆ ਗਿਆ ਸੀ ਤੇ ਅੰਮ੍ਰਿਤਾ ਰਾਏਚੰਦ ਨੇ ਜੱਜ ਦੇ ਤੌਰ 'ਤੇ ਇਸ ਸ਼ੋਅ ਦਾ ਹਿੱਸਾ ਰਹੇ ਸਨ ਅਤੇ ਇਸ ਵਾਰ ਖਾਣੇ ਦੇ ਇਸ ਸਫ਼ਰ 'ਚ ਸਾਡੇ ਨਾਲ ਹੋਣਗੇ ਸੈਲੀਬ੍ਰਿਟੀ ਸ਼ੈੱਫ ਹਰਪਾਲ ਸਿੰਘ ਸੋਖੀ । ਹੁਣ ਇੰਤਜ਼ਾਰ ਕਿਸ ਗੱਲ ਦਾ ਜਲਦ ਤੋਂ ਜਲਦ ਭੇਜੋ ਆਪਣੀ ਰੈਸਿਪੀ ਅਤੇ ਮੌਕਾ ਪਾਓ ਇਸ ਸ਼ੋਅ ਦਾ ਹਿੱਸਾ ਬਣਨ ਦਾ ।

0 Comments
0

You may also like