ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 'ਚ ਤੁਸੀਂ ਵੀ ਲੈਣਾ ਚਾਹੁੰਦੇ ਹੋ ਹਿੱਸਾ ਤਾਂ ਭੇਜੋ ਆਪਣੀ ਰੈਸਿਪੀ

written by Shaminder | January 20, 2020

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ।ਪੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਉਨ੍ਹਾਂ ਪ੍ਰਤਿਭਾਵਾਂ ਦੀ ਪਛਾਣ ਕੀਤੀ ਜਾਵੇਗੀ ਜੋ ਖਾਣਾ ਬਨਾਉਣ ਦੀ ਦੁਨੀਆ 'ਚ ਕੁਝ ਕਰ ਕੇ ਵਿਖਾਉਣਾ ਚਾਹੁੰਦੇ ਹਨ ।ਤੁਹਾਡੇ 'ਚ ਵੀ ਹੈ ਕੁਝ ਕਰ ਵਿਖਾਉਣ ਦਾ ਟੈਲੇਂਟ ਤਾਂ ਤੁਸੀਂ ਵੀ ਆਪਣੀ ਰੈਸਿਪੀ ਲਿਖ ਕੇ ਇਸ ਈਮੇਲ ਆਈ ਡੀ ਤੇ ਭੇਜੋ ptcsuperchef@ptcnetwork.com  ਜਾਂ ਫਿਰ ਇਸ ਵਾਟਸਐੱਪ ਨੰਬਰ +91-9667300286'ਤੇ ਭੇਜ ਸਕਦੇ ਹੋ । ਹੋਰ ਵੇਖੋ:ਨਵੇਂ-ਨਵੇਂ ਪਕਵਾਨਾਂ ਦੀ ਰੈਸਿਪੀ ਜਾਨਣ ਲਈ ਹੋ ਜਾਓ ਤਿਆਰ, ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 https://www.facebook.com/ptcpunjabi/videos/177048253378431/ ਇਸ ਦੇ ਨਾਲ ਹੀ ਪੀਟੀਸੀ ਪਲੇਅ ਐਪ 'ਤੇ ਵੀ ਲਿਖ ਕੇ ਭੇਜ ਸਕਦੇ ਹੋ । ਇਸ ਵਾਰ ਦੇ ਸੀਜ਼ਨ 'ਚ ਸਾਡੇ ਨਾਲ ਹੋਣਗੇ ਸੈਲੀਬ੍ਰਿਟੀ ਸ਼ੈੱਫ ਹਰਪਾਲ ਸਿੰਘ ਸੋਖੀ । ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਦੇ ਜ਼ਰੀਏ ਖਾਣਾ ਬਨਾਉਣ ਦੇ ਸ਼ੁਕੀਨਾਂ ਲਈ ਇੱਕ ਪਲੇਟਫਾਰਮ ਮੁੱਹਈਆ ਕਰਵਾਇਆ ਜਾਂਦਾ ਹੈ । ਜਿਸ ਦੇ ਜ਼ਰੀਏ ਪੰਜਾਬ ਦੇ ਸੁਪਰ ਸ਼ੈੱਫ ਚੁਣਿਆ ਜਾਵੇਗਾ ।ਤੁਸੀਂ ਵੀ ਹਾਸਿਲ ਕਰਨਾ ਚਾਹੁੰਦੇ ਹੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਖਿਤਾਬ ਤਾਂ ਜਲਦੀ ਤੋਂ ਜਲਦੀ ਭੇਜੋ ਆਪਣੀ ਰੈਸਿਪੀ ਦੀ ਡਿਟੇਲ ਅਤੇ ਮੌਕਾ ਪਾਓ ਇਸ ਸ਼ੋਅ 'ਚ ਭਾਗ ਲੈਣ ਦਾ । ਦੱਸ ਦਈਏ ਕਿ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਅੰਮ੍ਰਿਤਾ ਰਾਏ ਚੰਦ ਨੇ ਜੱਜ ਦੀ ਭੂਮਿਕਾ ਨਿਭਾਈ ਸੀ।

0 Comments
0

You may also like