ਅਦਾਕਾਰਾ ਗਿੰਨੀ ਕਪੂਰ ਦੇ ਹੱਥਾਂ ਦੇ ਜਲਦ ਲੱਗਣ ਵਾਲੀ ਹੈ ਮਹਿੰਦੀ, ਹੋਇਆ ਰੋਕਾ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | October 18, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਗਿੰਨੀ ਕਪੂਰ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ । ਜੀ ਹਾਂ ਵਿਆਹ ਤੋਂ ਪਹਿਲਾਂ ਹੋਣ ਵਾਲੀ ਰਸਮ ਰੋਕਾ ਹੋ ਚੁੱਕੀ ਹੈ । inside pic of ginni and anmol ਹੋਰ ਪੜ੍ਹੋ :ਬਲੈਕ ਆਉਟਫਿੱਟ ‘ਚ ਕਹਿਰ ਢਾਹ ਰਹੀ ਹੈ ਸ਼ਹਿਨਾਜ਼ ਗਿੱਲ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਗਿੰਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਮੰਗੇਤਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮਾਂ ਦੁਰਗਾ ਸਾਡੀ ਜ਼ਿੰਦਗੀ ਨੂੰ ਅਣਗਿਣਤ ਖੁਸ਼ੀਆਂ ਦੇ ਨਾਲ ਰੋਸ਼ਨ ਕਰੇ ਕਿਉਂਕਿ ਅਸੀਂ ਇਕ ਨਵੀਂ ਯਾਤਰਾ ਵੱਲ ਵਧ ਰਹੇ ਹਾਂ ..ਰੋਕਾ ਸੈਰੇਮਨੀ #rokaceremony #togetherforever’ ।

roka rasam pics

ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਜੁੜੀ ਨੂੰ ਮੁਬਾਰਕਾਂ ਦੇ ਰਹੇ ਨੇ ।

roka ceremony of ginni kapoor

ਜੇ ਗੱਲ ਕਰੀਏ ਗਿੰਨੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਪ੍ਰੀਤ ਹਰਪਾਲ, ਕਰਨ ਔਜਲਾ, ਆਰ ਨੇਤ, ਰਾਜਵੀਰ ਜਵੰਦਾ , ਅੰਮ੍ਰਿਤ ਮਾਨ, ਪ੍ਰਭ ਗਿੱਲ ਸਣੇ ਲਗਪਗ ਹਰ ਪੰਜਾਬੀ ਗਾਇਕ ਦੇ ਨਾਲ ਉਹ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸੀ ਦੇ ਨਾਲ ਕੀਤੀ ਸੀ ।

insdie congratulation post for ginni kapoor

You may also like