ਬੱਬੂ ਮਾਨ ਦੀ ਫ਼ਿਲਮ 'ਹਸ਼ਰ' ਦੀ ਇਸ ਅਦਾਕਾਰਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ,ਲਿਖਿਆ ਭਾਵੁਕ ਮੈਸੇਜ਼ 

Written by  Shaminder   |  June 04th 2019 11:35 AM  |  Updated: June 04th 2019 11:35 AM

ਬੱਬੂ ਮਾਨ ਦੀ ਫ਼ਿਲਮ 'ਹਸ਼ਰ' ਦੀ ਇਸ ਅਦਾਕਾਰਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ,ਲਿਖਿਆ ਭਾਵੁਕ ਮੈਸੇਜ਼ 

ਅਦਾਕਾਰਾ ਗੁਰਲੀਨ ਚੋਪੜਾ ਏਨੀਂ ਦਿਨੀਂ ਆਪਣੀ ਫ਼ਿਲਮ ਗੁਰਮੁਖ ਦੀ ਸ਼ੂਟਿੰਗ 'ਚ ਰੁੱਝੀ ਹੋਏ ਹਨ । ਪਰ ਉਹ ਆਪਣੇ ਪਰਿਵਾਰ ਲਈ ਵੀ ਪੂਰਾ ਸਮਾਂ ਦਿੰਦੇ ਹਨ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਗੁਰਲੀਨ ਚੋਪੜਾ ਬੱਬੂ ਮਾਨ ਦੀ ਫ਼ਿਲਮ ਹਸ਼ਰ 'ਚ ਬਤੌਰ ਮੁੱਖ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਏ ਸਨ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਹੋਰ ਵੇਖੋ :ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ

https://www.instagram.com/p/BxXmZ-cHM8t/

ਹੁਣ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ ਨੂੰ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਮਾਂ ਦੀ ਉਸਤਤ ਕਰਦਿਆਂ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ "ਮਾਏ ਤੇਰੇ ਵਿਹੜੇ ਵਿੱਚ ਰੱਬ ਵੱਸਦਾ ਇੱਕ ਪਲ ਵੀ ਤੈਥੋਂ ਦੂਰ ਨਾਂ ਜਾਵਾਂ" ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ।

https://www.instagram.com/p/BxXkuOanhTE/

ਉਨ੍ਹਾਂ ਨੇ ਆਪਣੀ ਮਾਂ ਅਤੇ ਭਰਾ ਨਾਲ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਕਿ "ਦੋਨਾਂ ਵਿੱਚੋਂ ਕਿਸ ਨੂੰ ਜ਼ਿਆਦਾ ਪਿਆਰ ਕਰਦੀ ਮਾਂ ???? ਇਹ ਨਾਂ ਉਹ ਦੱਸ ਸਕਦੀ ਨਾਂ ਅਸੀਂ ।

https://www.instagram.com/p/Bxbe6m3ndtr/

ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network