ਹਿਮਾਂਸ਼ੀ ਖੁਰਾਨਾ ਵੀ ਆਈ ਕੋਰੋਨਾ ਵਾਇਰਸ ਦੀ ਲਪੇਟ ‘ਚ, ਫੈਨਜ਼ ਵੀ ਕਮੈਂਟ ਕਰਕੇ ਜਲਦੀ ਸਿਹਤਮੰਦ ਹੋਣ ਦੀ ਕਰ ਰਹੇ ਨੇ ਦੁਆਵਾਂ, ਕਿਸਾਨ ਧਰਨੇ ‘ਚ ਵੀ ਹੋਈ ਸੀ ਸ਼ਾਮਿਲ

written by Lajwinder kaur | September 27, 2020

ਪੰਜਾਬੀ ਅਦਾਕਾਰਾ ਤੇ ਸਿੰਗਰ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । himanshi khurana corona postive shared post  ਦੱਸ ਦਈਏ ਉਹ 25 ਸਤੰਬਰ ਨੂੰ ਸਰਕਾਰ ਦੇ ਖਿਲਾਫ ਕਿਸਾਨਾਂ ਤੇ ਪੰਜਾਬੀ ਕਲਾਕਾਰਾਂ ਵੱਲੋਂ ਕੀਤੇ ਪ੍ਰਦਰਸ਼ਨ ‘ਚ ਵੀ ਸ਼ਾਮਿਲ ਹੋਏ ਸਨ । ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਕਰਕੇ ਚਿੰਤਾ ਵੱਧ ਗਈ ਹੈ । himanshi khurana corona postive ਹਿਮਾਂਸ਼ੀ ਖੁਰਾਨਾ ਨੇ ਪੋਸਟ ‘ਚ ਲਿਖਿਆ ਹੈ, ‘ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਰੋਨਾ ਪਾਜ਼ੀਟਿਵ ਆਈ ਹਾਂ । ਮੈਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਸੀ ।  ਜਿਵੇਂ ਕਿ ਸਭ ਨੂੰ ਪਤਾ ਹੈ ਕਿ ਮੈਂ ਹਾਲ ਹੀ ‘ਚ ਖੇਤੀ ਬਿੱਲ ਦੇ ਖਿਲਾਫ਼ ਹੋਏ ਪ੍ਰਦਰਸ਼ਨ ‘ਚ ਸ਼ਾਮਿਲ ਹੋਈ ਸੀ ਤੇ ਉੱਥੇ ਬਹੁਤ ਜ਼ਿਆਦਾ ਭੀੜ ਵੀ ਸੀ । instagram good wishes to himanshi khurnaa ਉਨ੍ਹਾਂ ਨੇ ਅੱਗੇ ਲਿਖਿਆ ਹੈ- ਇਸ ਲਈ ਮੈਂ ਸੋਚਿਆ ਕਿ ਸ਼ੂਟਿੰਗ ‘ਚ ਜਾਣ ਤੋਂ ਪਹਿਲਾਂ ਮੈਂ ਆਪਣਾ ਟੈਸਟ ਕਰਵਾ ਲਵਾ । ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਸੰਪਰਕ ‘ਚ ਆਇਆ ਹੈ ਉਹ ਇੱਕ ਵਾਰ ਟੈਸਟ ਜ਼ਰੂਰ ਕਰਵਾ ਲਵੇ । ਜੋ ਵੀ ਇਸ ਸਮੇਂ ਪ੍ਰਦਰਸ਼ਨ ਕਰ ਰਹੇ ਨੇ ਉਨ੍ਹਾਂ ਨੂੰ ਵੀ ਮੇਰੀ ਏਹੀ ਬੇਨਤੀ ਹੈ ਕਿ ਸਾਰੇ ਜਣੇ ਆਪਣਾ ਧਿਆਨ ਰੱਖਣ ਕਿਉਂਕਿ ਮਹਾਂਮਾਰੀ ਚੱਲ ਰਹੀ ਹੈ। himanshi khurana ਇਸ ਪੋਸਟ ਉੱਤੇ ਫੈਨਜ਼ ਮੈਸੇਜਾਂ ਦੀ ਝੜੀ ਲਾ ਦਿੱਤੀ ਹੈ । ਸਾਰੇ ਹੀ ਕਮੈਂਟਸ ਕਰਕੇ ਹਿਮਾਂਸ਼ੀ ਦੀ ਚੰਗੀ ਸਿਹਤ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ । himanshi pic

0 Comments
0

You may also like