ਪੰਜਾਬ ਦੀ ਸੋਹਣੀ ਅਦਾਕਾਰ ਪ੍ਰੀਤੀ ਸਪਰੂ ਮਨਾ ਰਹੇ ਨੇ 61ਵਾਂ ਜਨਮਦਿਨ

Written by  Lajwinder kaur   |  December 24th 2018 04:16 PM  |  Updated: December 24th 2018 04:16 PM

ਪੰਜਾਬ ਦੀ ਸੋਹਣੀ ਅਦਾਕਾਰ ਪ੍ਰੀਤੀ ਸਪਰੂ ਮਨਾ ਰਹੇ ਨੇ 61ਵਾਂ ਜਨਮਦਿਨ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਤੇ ਬਲੌਰੀ ਨੈਣਾਂ ਵਾਲੀ ਪੰਜਾਬੀ ਅਦਾਕਾਰ ਪ੍ਰੀਤੀ ਸਪਰੂ ਦਾ ਜਨਮ 24 ਦਸਬੰਰ 1957 ‘ਚ ਹੋਇਆ ਸੀ, ਤੇ ਅੱਜ ਉਹ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ।

Punjabi actress Priti Sapru celebrates her 61th birthday ਪੰਜਾਬ ਦੀ ਸੋਹਣੀ ਅਦਾਕਾਰ ਪ੍ਰੀਤੀ ਸਪਰੂ ਮਨਾ ਰਹੇ ਨੇ 61ਵਾਂ ਜਨਮਦਿਨ

ਪ੍ਰੀਤੀ ਸਪਰੂ ਪੰਜਾਬੀ ਫਿਲਮੀ ਜਗਤ ਨੂੰ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਦੇ ਚੁੱਕੇ ਹਨ। ਜੇ ਗੱਲ ਕਰੀਏ ਉਹਨਾਂ ਦੇ ਫਿਲਮੀ ਸਫਰ ਦੀ ਤਾਂ ਪ੍ਰੀਤੀ ਨੇ ਹਿੰਦੀ ਫ਼ਿਲਮ 'ਹਬਾਰੀ' ਤੋਂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਲਗਭਗ ਡੇਢ ਸੌ ਦੇ ਕਰੀਬ ਹਿੰਦੀ ਫਿਲਮਾਂ ‘ਚ ਅਹਿਮ ਰੋਲ ਵੀ ਨਿਭਾਏ ਹਨ।

Punjabi actress Priti Sapru celebrates her 61th birthday ਪੰਜਾਬ ਦੀ ਸੋਹਣੀ ਅਦਾਕਾਰ ਪ੍ਰੀਤੀ ਸਪਰੂ ਮਨਾ ਰਹੇ ਨੇ 61ਵਾਂ ਜਨਮਦਿਨ

ਹੋਰ ਵੇਖੋ: ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ

ਪਰ ਜਦੋਂ ਪ੍ਰੀਤੀ ਸਪਰੂ ਨੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਤਾਂ ਉਹਨਾਂ ਨੇ ਪੰਜਾਬੀ ਫਿਲਮਾਂ ਨੂੰ ਹਿੰਦੀ ਫਿਲਮਾਂ ਦੀ ਬਰਾਬਰੀ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਹਨਾਂ ਨੇ ਜ਼ਿਆਦਾਤਰ ਫਿਲਮਾਂ ਵਰਿੰਦਰ, ਰਾਜ ਬੱਬਰ ਤੇ ਗੁਰਦਾਸ ਮਾਨ ਨਾਲ ਕੀਤੀਆਂ ਹਨ। ਪ੍ਰੀਤੀ ਸਪਰੂ, ਵਰਿੰਦਰ ਤੇ ਮੇਹਰ ਮਿੱਤਲ, ਤਿੰਨਾਂ ਦੀ ਜੁਗਲਬੰਦੀ ਜੋ ਕੇ ਤਿੱਕੜੀ ਦੇ ਨਾਮ ਨਾਲ ਮਸ਼ਹੂਰ ਸੀ। ਪ੍ਰੀਤੀ ਸਪਰੂ ਜਿਹਨਾਂ ਨੇ ਕਈ ਪੰਜਾਬੀ ਸੁਪਰ ਹਿੱਟ ਫਿਲਮਾਂ ਜਿਵੇਂ ਬਟਵਾਰਾ, ਜੱਟ ਸੂਰਮੇਂ, ਨਿੰਮੋ, ਜੱਟ ਤੇ ਜ਼ਮੀਨ, ਯਾਰੀ ਜੱਟ ਦੀ, ਲਾਵਾਰਿਸ, ਦਰਿੰਦਾ, ਪੁਰਾਣੀ ਹਵੇਲੀ ਤੇ ਹੀਰ ਰਾਂਝਾ ਵਰਗੀਆਂ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।

Punjabi actress Priti Sapru celebrates her 61th birthday ਪੰਜਾਬ ਦੀ ਸੋਹਣੀ ਅਦਾਕਾਰ ਪ੍ਰੀਤੀ ਸਪਰੂ ਮਨਾ ਰਹੇ ਨੇ 61ਵਾਂ ਜਨਮਦਿਨ

ਹੁਣ ਇੱਕ ਵਾਰ ਫੇਰ ਤੋਂ ਉਹ ਪੰਜਾਬੀ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਪ੍ਰੀਤੀ ਸਪਰੂ ਬਹੁਤ ਛੇਤੀ ‘ਕਾਕੇ ਦਾ ਵਿਆਹ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਪ੍ਰੀਤੀ ਸਪਰੂ ਦੇ ਨਾਲ ਗਾਇਕ ਜੌਰਡਨ ਸੰਧੂ ਤੇ ਨਿਰਮਲ ਰਿਸ਼ੀ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network