ਦੇਖੋ ਦਿੱਲੀ ਕਿਸਾਨੀ ਮੋਰਚੇ ਵੱਲ ਜਾ ਰਹੀ ਪੰਜਾਬੀ ਕਲਾਕਾਰਾਂ ਦੀ ਬੱਸ ‘ਚ ਗੂੰਜੇ ਕਿਸਾਨੀ ਨਾਅਰੇ, ਬੱਸ ’ਚੋਂ ਲਾਈਵ ਹੋ ਕਿ ਕਰਮਜੀਤ ਅਨਮੋਲ ਨੇ ਦਿਖਾਇਆ ਕਲਾਕਾਰਾਂ ਦਾ ਜੋਸ਼

written by Lajwinder kaur | February 10, 2021

ਦੇਸ਼ ਦਾ ਅਨੰਦਾਤਾ ਜਿਸ ਨੂੰ ਤਿੰਨ ਮਹੀਨਿਆਂ ਦੇ ਲਗਪਗ ਦਾ ਸਮਾਂ ਹੋਣ ਵਾਲਾ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਪ੍ਰਦਰਸ਼ਨ ਕਰਦੇ ਹੋਏ ਨੂੰ। ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਮਾਰੂ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ । ਪਰ ਹੰਕਾਰੀ ਹੋਏ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਲਈ ਤਿਆਰ ਨਹੀਂ ਹੈ ।

inside image of farmer protest

ਹੋਰ ਪੜ੍ਹੋ : ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੂੰ ਜਨਮ ਦਿਨ ‘ਤੇ ਪਤੀ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਤਸਵੀਰਾਂ ਹੋਈਆਂ ਵਾਇਰਲ

ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਪਹਿਲੇ ਦਿਨ ਤੋਂ  ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਜਿਸਦੇ ਚੱਲਦੇ ਅੱਜ ਸਾਰੇ ਹੀ ਪੰਜਾਬੀ ਕਲਾਕਾਰ ਇਕੱਠੇ ਹੋ ਕੇ ਦਿੱਲੀ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਨੇ ।

inside image of karamjit anmol

ਐਕਟਰ ਕਰਮਜੀਤ ਅਨਮੋਲ ਨੇ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕਿ ਬੱਸ ਬੈਠੇ ਹੋ ਹੀ ਸਾਰੇ ਕਲਾਕਾਰਾਂ ਦੇ ਨਾਲ ਰੁਬਰੂ ਕਰਵਾਇਆ । ਇਸ ਬੱਸ ਚ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਸਾਰੇ ਹੀ ਕਲਾਕਾਰ ਮੌਜੂਦ ਨੇ । ਸਾਰੇ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਤ ਤੇ ਕਿਰਤੀ ਕਿਸਾਨ ਕਲਾਕਾਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ।

binnu dhillon image

0 Comments
0

You may also like