ਡਿਜ਼ਨੀਲੈਂਡ 'ਚ ਪੰਜਾਬੀਆਂ ਨੇ ਇੰਝ ਕਰਵਾਈ ਅੱਤ,ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ 

Written by  Shaminder   |  August 21st 2019 01:14 PM  |  Updated: August 21st 2019 01:14 PM

ਡਿਜ਼ਨੀਲੈਂਡ 'ਚ ਪੰਜਾਬੀਆਂ ਨੇ ਇੰਝ ਕਰਵਾਈ ਅੱਤ,ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ 

ਪੰਜਾਬੀ ਸੰਗੀਤ ਅੱਜ ਦੁਨੀਆ ਭਰ 'ਚ ਸੁਣਿਆ ਜਾਂਦਾ ਹੈ । ਪੰਜਾਬੀ ਸੰਗੀਤ ਦੀ ਪੂਰੀ ਦੁਨੀਆ ਦੀਵਾਨੀ ਹੈ ਅਤੇ ਗੋਰਿਆਂ ਨੂੰ ਵੀ ਪੰਜਾਬੀ ਗਾਣੇ ਗਾਉਂਦਿਆਂ ਵੇਖਿਆ ਜਾ ਸਕਦਾ ਹੈ । ਪਰ ਇਸ ਦੇ ਨਾਲ ਹੀ ਪੰਜਾਬ ਦੇ ਲੋਕ ਨਾਚ ਭੰਗੜੇ 'ਤੇ ਵੀ ਗੋਰਿਆਂ ਨੂੰ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ । ਪਰ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।

ਹੋਰ ਵੇਖੋ:ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਦਾ ਹੈ ਦੀਪ ਢਿੱਲੋਂ ਦਾ ਗਾਣਾ ‘ਨਾਨਕ ਦੀ ਬਾਣੀ’

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਡਿਜ਼ਨੀ ਵਰਲਡ ਦੇ ਕਿਰਦਾਰ ਢੋਲ ਦੀ ਧਮਕ 'ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ ।ਡਿਜ਼ਨੀਲੈਂਡ ਦਾ ਇਹ ਦ੍ਰਿਸ਼ ਬੇਹੱਦ ਨਿਰਾਲਾ ਹੈ ,ਭਾਵੇਂ ਢੋਲੀਆਂ ਦੀਆਂ ਪੁਸ਼ਾਕਾਂ ਭਾਵੇਂ ਪੰਜਾਬੀਆਂ ਨਾਲ ਮੇਲ ਨਹੀਂ ਖਾਂਦੀਆਂ ਪਰ ਢੋਲ ਦਾ ਡਗਾ ਇਹ ਪੰਜਾਬੀਆਂ ਵਾਂਗ ਰੰਗ ਬੰਨਣ 'ਚ ਜ਼ਰੂਰ ਕਾਮਯਾਬ ਰਿਹਾ ਹੈ।

broadway 22 aug broadway 22 aug

ਪੰਜਾਬੀ ਸਟਾਈਲ 'ਚ ਢੋਲ ਵਜਾਉਂਦੇ  ਡਿਜ਼ਨੀਲੈਂਡ 'ਚ ਨੱਚ ਰਹੇ ਹਨ । ਇਸ 'ਚ ਡਿਜ਼ਨੀਲੈਂਡ ਦੇ ਕਰੈਕਟਰ ਵੀ ਨਜ਼ਰ ਆ ਰਿਹਾ ਹੈ ਜੋ ਅੱਗੇ ਅੱਗੇ ਇਨ੍ਹਾਂ ਢੋਲੀਆਂ ਨਾਲ ਨਜ਼ਰ ਆ ਰਿਹਾ ਹੈ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਕਮੈਂਟ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network