ਦੇਖੋ ਵੀਡੀਓ : ਵਿਆਹ ਦੇ ਮੌਕੇ ‘ਤੇ ਇਸ ਪਰਿਵਾਰ ਨੇ ਕੀਤਾ ਕਮਾਲ ਦਾ ਫੈਸਲਾ, ਇਕੱਠਾ ਹੋਇਆ ਸ਼ਗਨ ਭੇਜਿਆ ਦਿੱਲੀ ਕਿਸਾਨ ਅੰਦੋਲਨ ‘ਚ, ਗਾਇਕ ਕੰਵਰ ਗਰੇਵਾਲ ਨੇ ਵੀ ਕੀਤੀ ਤਾਰੀਫ਼

written by Lajwinder kaur | December 09, 2020

ਕਿਸਾਨਾਂ ਦਾ ਅੰਦੋਲਨ ਅੱਜ 14ਵੇਂ ਦਿਨ ‘ਚ ਪਹੁੰਚ ਗਿਆ ਹੈ । ਪਰ ਕੇਂਦਰ ਸਰਕਾਰ ਤੋਂ ਅਜੇ ਤੱਕ ਕੋਈ ਹੱਲ ਨਹੀਂ ਕੱਢ ਪਾਈ ਹੈ । ਇਸ ਅੰਦੋਲਨ ‘ਚ ਠੰਡ ਦੇ ਕਰਕੇ ਕਈ ਕਿਸਾਨ ਸ਼ਹੀਦੀ ਪਾ ਗਏ ਨੇ । farmer portest pic ਹੋਰ ਪੜ੍ਹੋ : ਕਿਸਾਨਾਂ ਦਾ ਸਾਥ ਦੇਣ ਪਹੁੰਚੇ ਪੰਜਾਬੀ ਕਲਾਕਾਰ, ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਨੌਜਵਾਨ ਨੂੰ ਕਿਹਾ ਹੈ ‘ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਦੇਵੋ ਸਾਥ’
ਪਰ ਕਿਸਾਨ ਆਪਣੇ ਬੁਲੰਦ ਹੌਸਲੇ ਨਾਲ ਆਪਣੀ ਮੰਗਾਂ ਉੱਤੇ ਡਟੇ ਹੋਏ ਨੇ । ਪੰਜਾਬੀ ਕਲਾਕਾਰ, ਦੇਸ਼ਵਾਸੀ ਇਸ ਤੋਂ ਇਲਾਵਾ ਵਿਦੇਸ਼ ‘ਚ ਵੱਸਦੇ ਪੰਜਾਬੀ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ। inside pic of sagan golak ਅਜਿਹੇ ‘ਚ ਪੰਜਾਬੀ ਗਾਇਕ ਕੰਵਰ ਗਰੇਵਾਲ ਇੱਕ ਪਰਿਵਾਰ ਦੀ ਵੀਡੀਓ ਸ਼ੇਅਰ ਕਰਕੇ ਤਾਰੀਫ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ – ‘ਕਮਾਲ ਦਾ ਫੈਸਲਾ ਕੀਤਾ ਏਸ ਪਰਿਵਾਰ ਨੇ ਕਿ ਵਿਆਹ ‘ਚ ਮਿਲਣ ਵਾਲਾ ਸ਼ਗਨ ਗੋਲਕ ‘ਚ ਪਵਾ ਕੇ ਦਿੱਲੀ ਕਿਸਾਨ ਅੰਦੋਲਨ ‘ਚ ਭੇਜਿਆ ਜਾਵੇ ਇਹੀ ਪਹਿਚਾਣ ਐ ਪੰਜਾਬੀਆਂ ਦੀ, ਜਿਉਂਦੇ ਵਸਦੇ ਰਹੋ ??? #farmersprotest #farmerprotest #standwithfarmerschallange’ । ਅਜਿਹੇ ਵੱਖਰੇ ਉਪਰਾਲੇ ਕਰਕੇ ਪਰਿਵਾਰ ਦੀ ਹਰ ਥਾਂ ਸ਼ਲਾਘਾ ਹੋ ਰਹੀ ਹੈ । inside pic of wedding couple

0 Comments
0

You may also like