ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਰੈਬੀ ਟਿਵਾਣਾ ਵਿਆਹ ਦੇ ਬੰਧਨ ‘ਚ ਬੱਝੇ, ਅਲਾਪ ਸਿਕੰਦਰ, ਪੁਖਰਾਜ ਭੱਲਾ ਨੇ ਦਿੱਤੀ ਵਧਾਈ

written by Shaminder | December 13, 2022 11:51am

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ (Wedding Season) ਚੱਲ ਰਿਹਾ ਹੈ । ਕੁਝ ਦਿਨ ਪਹਿਲਾਂ ਗੁੱਗੂ ਗਿੱਲ ਦੇ ਪੁੱਤਰ ਦਾ ਵਿਆਹ ਹੋਇਆ ਹੈ, ਉੱਥੇ ਹੀ ਬੀਤੇ ਦਿਨ ਗਾਇਕ ਅਤੇ ਗੀਤਕਾਰ ਬੀਰ ਸਿੰਘ ਵੀ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਹੁਣ ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ ।

Pukhraj Bhalla- Image Source : Instagram

ਹੋਰ ਪੜ੍ਹੋ : ਯੁਵਰਾਜ ਸਿੰਘ ਦੇ ਜਨਮ ਦਿਨ ‘ਤੇ ਪਤਨੀ ਹੇਜ਼ਲ ਕੀਚ ਨੇ ਸਾਂਝੀ ਕੀਤੀ ਪਿਉ ਪੁੱਤਰ ਦੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਰੈਬੀ ਟਿਵਾਣਾ (Rabby Tiwana) ਵਿਆਹ (Wedding)ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਗਾਈਆਂ । ਪੁਖਰਾਜ ਭੱਲਾ ਵੀ ਇਸ ਵਿਆਹ ‘ਚ ਆਪਣੀ ਪਤਨੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ । ਪੁਖਰਾਜ ਭੱਲਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਰੈਬੀ ਟਿਵਾਣਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ ।

Rabby Singh With Wife , Image Source : Instagram

ਹੋਰ ਪੜ੍ਹੋ : ਪਤਨੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਨਛੱਤਰ ਗਿੱਲ ਨੇ ਸਾਂਝੀ ਕੀਤੀ ਤਸਵੀਰ, ਕਿਹਾ ‘ਦਿਲ ਹੀ ਉਦਾਸ ਹੈ…

ਇਸ ਤੋਂ ਇਲਾਵਾ ਅਲਾਪ ਸਿਕੰਦਰ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਦੇ ਦਿਨ ਦੀ ਬੜੇ ਦਿਨਾਂ ਤੋਂ ਉਡੀਕ ਸੀ । ਏਨੀ ਰੌਣਕ ਏਨੀ ਖੁਸ਼ੀ, ਉਸੇ ਯਾਰ ਦੇ ਵਿਆਹ ਤੇ ਹੁੰਦੀ ਆ ਜੋ ਯਾਰ ਜਿਗਰੀ ਹੋਵੇ। ਟਿਵਾਣਾ ਸਾਹਿਬ ਅਸਲ ‘ਚ ਸਾਡੇ ਯਾਰ ਜਿਗਰੀ ਸੋ ਇਸੇ ਕਰਕੇ ਅਸੀਂ ਸਾਰੇ ਯਾਰ ਜਿਗਰੀ ਤੁਹਾਡੇ ਵਿਆਹ ‘ਤੇ ਰੱਜ ਕੇ ਰੌਣਕਾਂ ਲਾਉਣ ਆਏ ਹਾਂ।

Rabby Singh ,..- Image Source : Instagram

ਪ੍ਰਮਾਤਮਾ ਤੁਹਾਡੀ ਦੋਵਾਂ ਦੀ ਜ਼ਿੰਦਗੀ ‘ਚ ਏਦਾਂ ਹੀ ਰੌਣਕਾਂ ਅਤੇ ਖੁਸ਼ੀਆਂ ਬਣਾਈ ਰੱਖੇ। ਤੁਹਾਨੂੰ ਵਿਆਹੁਤਾ ਜ਼ਿੰਦਗੀ ਲਈ ਸਾਡੇ ਵੱਲੋਂ ਬਹੁਤ ਹੀ ਪਿਆਰੇ ਭਾਬੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ’।

 

View this post on Instagram

 

A post shared by Alaap Sikander (@alaapsikander)

ਦੱਸ ਦਈਏ ਕਿ ਰੈਬੀ ਸਿੰਘ ਨੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਰਗੀਆਂ ਵੈੱਬ ਸੀਰੀਜ਼ ਬਣਾਈਆਂ ਹਨ । ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

 

View this post on Instagram

 

A post shared by Pukhraj Bhalla (@pukhrajbhalla)

You may also like