ਤੁਸੀਂ ਵੀ ਹੱਸ ਹੱਸ ਕੇ ਹੋ ਜਾਵੋਗੇ ਕਿ ਲੋਟਪੋਟ, ਦੇਖੋ ਬੀ ਪਰਾਕ ਦਾ ਆਪਣੀ ਵਾਈਫ਼ ਨਾਲ ਬਣਾਇਆ ਇਹ ਮਸਤੀ ਵਾਲਾ ਵੀਡੀਓ

Written by  Lajwinder kaur   |  March 26th 2020 05:49 PM  |  Updated: March 26th 2020 05:49 PM

ਤੁਸੀਂ ਵੀ ਹੱਸ ਹੱਸ ਕੇ ਹੋ ਜਾਵੋਗੇ ਕਿ ਲੋਟਪੋਟ, ਦੇਖੋ ਬੀ ਪਰਾਕ ਦਾ ਆਪਣੀ ਵਾਈਫ਼ ਨਾਲ ਬਣਾਇਆ ਇਹ ਮਸਤੀ ਵਾਲਾ ਵੀਡੀਓ

ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਵੀ ਆਪਣੇ ਅੰਦਾਜ਼ ਦੇ ਨਾਲ ਇਸ ਟੈਨਸ਼ਨ ਵਾਲੇ ਮਾਹੌਲ ‘ਚ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ । ਜਿਵੇਂ ਕਿ ਸਭ ਜਾਣਦੇ ਨੇ ਕੋਰੋਨਾ ਵਾਇਰਸ ਦੇ ਚੱਲਦੇ ਇੰਡੀਆ ਦੇ ਸਾਰੇ ਹੀ ਨਾਗਰਿਕ ਆਪਣੇ ਘਰਾਂ ‘ਚ ਰਹਿ ਕੇ ਪ੍ਰਸ਼ਾਸਨ ਵੱਲੋਂ ਦਿੱਤੇ ਹੁਕਮਾਂ ਦਾ ਪਾਲਣ ਕਰ ਰਹੇ ਨੇ ।

ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘#quarantine ‘ਚ ਅਜਿਹੇ ਪੰਗੇ ਨਾ ਲੈਣਾ ਆਪਣੀ ਘਰਵਾਲੀ ਦੇ ਨਾਲ ਨਹੀਂ ਤਾਂ ਐਵੇਂ ਹੀ ਕੁਟਾਪਾ ਚੜ੍ਹੇਗਾ ਭਾਵੇਂ ਜਿੰਨੇ ਮਰਜ਼ੀ ਸਟਾਰ ਹੋਵੋ’ ਨਾਲ ਹੀ ਉਨ੍ਹਾਂ ਨੇ ਮਜ਼ਾਕ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਨੇ ।

 

View this post on Instagram

 

Falling In Love With You Everyday Every Sec Every Min My Valentine♥️? #happyvalentinesday ??????

A post shared by B PRAAK(HIS HIGHNESS) (@bpraak) on

ਦੱਸ ਦਈਏ ਇਹ ਵੀਡੀਓ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਮੀਰਾ ਦੇ ਨਾਲ ਮਸਤੀ ਕਰਦੇ ਹੋਏ ਬਣਾਇਆ ਹੈ । ਇਹ ਵੀਡੀਓ ਦੇਖ ਕੇ ਦਰਸ਼ਕਾਂ ਦਾ ਵੀ ਹਾਸਾ ਨਹੀਂ ਰੁਕ ਰਿਹਾ ਹੈ । ਪੰਜਾਬੀ ਅਦਾਕਾਰਾ ਯੁਵਿਕਾ ਚੌਧਰੀ ਨੇ ਵੀ ਹਾਸੇ ਵਾਲੇ ਇਮੋਜ਼ੀ ਕਮੈਂਟ ‘ਚ ਪੋਸਟ ਕੀਤੇ ਨੇ । ਇਸ ਤੋਂ ਇਲਾਵਾ ਫੈਨਜ਼ ਵੀ ਫਨੀ ਕਮੈਂਟਸ ਕਰਕੇ ਇਸ ਵੀਡੀਓ ਦਾ ਅਨੰਦ ਲੈ ਰਹੇ ਨੇ ।

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪਾਲੀਵੁੱਡ ਦੇ ਨਾਲ ਬਾਲੀਵੁੱਡ  ‘ਚ ਵੀ ਛਾਏ ਹੋਏ ਨੇ । ਹਾਲ ਹੀ ‘ਚ ਉਹ ‘ਸੁਫ਼ਨਾ’ ਤੇ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਮਿਊਜ਼ਿਕ ਤੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network