ਪਿਆਰ ‘ਚ ਖਾਧੇ ਧੋਖੇ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਬਲਰਾਜ ਆਪਣੇ ਨਵੇਂ ਗੀਤ ‘ਦੁੱਖ’ ‘ਚ, ਦੇਖੋ ਵੀਡੀਓ

Written by  Lajwinder kaur   |  September 09th 2019 10:47 AM  |  Updated: September 09th 2019 10:47 AM

ਪਿਆਰ ‘ਚ ਖਾਧੇ ਧੋਖੇ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਬਲਰਾਜ ਆਪਣੇ ਨਵੇਂ ਗੀਤ ‘ਦੁੱਖ’ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਬਲਰਾਜ ਜਿਹੜੇ ਆਪਣੇ ਨਵੇਂ ਗੀਤ ‘ਦੁੱਖ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣਾ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਗਿਆ ਹੈ। ਇਸ ਗਾਣੇ ਨੂੰ ਬਲਰਾਜ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਇਸ ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ, ਜੋ ਕਿ ਆਪਣੇ ਪਤੀ ਦੀ ਬੇਫਵਾਈ ਦੇ ਦਰਦ ਨੂੰ ਹੰਢਾਉਂਦੀ ਹੈ।

ਹੋਰ ਵੇਖੋ:

ਦਿਲ ਨੂੰ ਭਾਵੁਕ ਕਰਦੇ ਬੋਲ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਹੋਰਾਂ ਨੇ ਦਿੱਤਾ ਹੈ।ਗਾਣੇ ਦਾ ਵੀਡੀਓ ਜੈਸੀ ਸੈਣੀ(Jaci Saini) ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਜੇ ਗੱਲ ਕਰੀਏ ਗਾਇਕ ਬਲਰਾਜ ਦੇ ਕੰਮ ਦੀ ਤਾਂ ਉਹ ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਹੋਰ ਗੀਤਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network