ਵਿਦੇਸ਼ਾਂ ਦੇ ਜਿੰਮਾਂ ‘ਚ ਵੱਜਦੇ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤ, ਦੇਖੋ ਕਿਵੇਂ ਗੋਰੀਆਂ ਪੰਜਾਬੀ ਗੀਤ ਦੇ ਨਾਲ ਕਰ ਰਹੀਆਂ ਨੇ ਕਸਰਤਾਂ, ਦੇਖੋ ਵੀਡੀਓ

written by Lajwinder kaur | January 29, 2021

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਤੇ ਭੰਗੜੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ ।

inside pic of diljit dosanjh instagram ਹੋਰ ਪੜ੍ਹੋ : ਕ੍ਰਿਕੇਟਰ ਹਰਭਜਨ ਸਿੰਘ ਸਾਗ ਬਨਾਉਣ ‘ਚ ਆਪਣੀ ਮਾਂ ਦੀ ਮਦਦ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਗੋਰੀਆਂ ਪੰਜਾਬੀ ਗੀਤ ਉੱਤੇ ਥਿਰਕਦੀਆਂ ਨਜ਼ਰ ਆਈਆਂ । ਵੀਡੀਓ ‘ਚ ਦੇਖ ਸਕਦੇ ਹੋ ਦੋ ਗੋਰੀਆਂ ਪਹਿਲਾਂ ਦਿਲਜੀਤ ਦੋਸਾਂਝ ਦੇ ਗੀਤ ਉੱਤੇ ਐਕਸਰਸਾਈਜ਼ ਕਰਦੀਆਂ ਹੋਈਆਂ ਨਜ਼ਰ ਆਈਆਂ ਫਿਰ ਬਾਅਦ ‘ਚ ਉਨ੍ਹਾਂ ਨੇ ਗਾਣੇ ਉੱਤੇ ਡਾਂਸ ਵੀ ਕੀਤਾ ।

inside pic of diljit's song on foreign gym

ਇਹ ਵੀਡੀਓ ਦੇਖ ਕੇ ਦਿਲਜੀਤ ਦੋਸਾਂਝ ਵੀ ਆਪਣੇ ਆਪ ਨੂੰ ਸ਼ੇਅਰ ਕਰਨ ਤੋਂ ਨਹੀਂ ਰੋਕ ਪਾਏ । ਵੀਡੀਓ ‘ਚ G.O.A.T ਗੀਤ ਸੁਣਨ ਨੂੰ ਮਿਲ ਰਿਹਾ ਹੈ । ਹੁਣ ਤੱਕ ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।

inside pic of diljit dosanjh

 

 

View this post on Instagram

 

A post shared by DILJIT DOSANJH (@diljitdosanjh)

 

You may also like