ਗੁਰਵਿੰਦਰ ਬਰਾੜ ਨੇ ਸਾਂਝੀ ਕੀਤੀ ਆਪਣੀ ਬੇਬੇ ਦੇ ਨਾਲ ਖਾਸ ਤਸਵੀਰ, ਝਲਕ ਰਿਹਾ ਹੈ ਪੇਂਡੂ ਵਿਰਸਾ

Written by  Lajwinder kaur   |  December 23rd 2019 10:49 AM  |  Updated: December 23rd 2019 10:49 AM

ਗੁਰਵਿੰਦਰ ਬਰਾੜ ਨੇ ਸਾਂਝੀ ਕੀਤੀ ਆਪਣੀ ਬੇਬੇ ਦੇ ਨਾਲ ਖਾਸ ਤਸਵੀਰ, ਝਲਕ ਰਿਹਾ ਹੈ ਪੇਂਡੂ ਵਿਰਸਾ

ਪੰਜਾਬੀ ਗਾਇਕ ਗੁਰਵਿੰਦਰ ਬਰਾੜ ਆਪਣੇ ਸ਼ੋਸਲ ਮੀਡੀਆ ਉੱਤੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਬੇਬੇ ਦੇ ਨਾਲ ਨਜ਼ਰ ਆ ਰਹੇ ਹਨ। ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਚੁੱਲ੍ਹਾ..ਸਾਗ., ਪਿੰਡ.. ਬੇਬੇ’

 

View this post on Instagram

 

ਚੁੱਲ੍ਹਾ..ਸਾਗ., ਪਿੰਡ.. ਬੇਬੇ..,❤️

A post shared by Gurvinder Brar (@gurvinderbrarofficial) on

ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ

ਇਹ ਤਸਵੀਰ ਬਹੁਤ ਹੀ ਪਿਆਰੀ ਹੈ ਕਿਉਂਕਿ ਇਸ ਫੋਟੋ ‘ਚ ਪਿੰਡਾ ਵਾਲਾ ਵਿਰਸਾ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਗੁਰਵਿੰਦਰ ਬਰਾੜ ਮਿੱਟੀ ਦੇ ਬਣੇ ਚੁੱਲ੍ਹੇ ਦੇ ਕੋਲ ਬੈਠੇ ਹੱਥ ਸੇਕ ਰਹੇ ਨੇ, ਤੇ ਉਨ੍ਹਾਂ ਦੀ ਬੇਬੇ ਸਾਗ ਬਣਾ ਰਹੀ ਹੈ। ਦਰਸ਼ਕਾਂ ਵੱਲੋਂ ਇਸ ਤਸਵੀਰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਗੁਰਵਿੰਦਰ ਬਰਾੜ ਦੀ ਤਾਂ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ‘ਚ ਅਣਗਿਣਤ ਸੈਡ ਤੇ ਰੋਮਾਂਟਿਕ ਗੀਤ ਜਿਵੇਂ ਗਰੀਬੀ, ਮਾਪੇ, ਸੁੱਚਾ, ਛੱਲਾ, ਟਰਾਲੀ, ਯਾਦਾਂ, ਜੀ ਨਹੀਂ ਲੱਗਦਾ, ਜਾਨ ਤੇਰੀ, ਹੌਸਲੇ, ਮਾੜਾ ਸਰਕਲ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network