ਹੰਸ ਰਾਜ ਹੰਸ ਦੇ ਘਰ ਸੋਗ ਦੀ ਲਹਿਰ, ਮਾਤਾ ਦਾ ਹੋਇਆ ਅਕਾਲ ਚਲਾਣਾ

written by Lajwinder kaur | December 04, 2019

ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਘਰੋਂ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਹੰਸ ਰਾਜ ਹੰਸ ਦੀ ਮਾਤਾ ਤੇ ਯੁਵਰਾਜ ਹੰਸ-ਨਵਰਾਜ ਹੰਸ ਦੀ ਦਾਦੀ ਅਜੀਤ ਕੌਰ ਦਾ ਅੱਜ ਸਵੇਰੇ ਜਲੰਧਰ ਵਿਖੇ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਹੰਸ ਰਾਜ ਹੰਸ ਨੇ ਆਪਣੇ ਟਵਿੱਟਰ ਅਕਾਉਂਟ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਦੇ ਇਸ ਟਵੀਟ ਉੱਤੇ ਰਾਜਨੀਤੀ ਜਗਤ ਦੀਆਂ ਨਾਮੀ ਹਸਤੀਆਂ ਟਵੀਟ ਕਰਕੇ ਦੁੱਖ ਪ੍ਰਗਟ ਕਰ ਰਹੀਆਂ ਹਨ।

ਯੁਵਰਾਜ ਹੰਸ ਅਕਸਰ ਆਪਣੀ ਦਾਦੀ ਦੇ ਨਾਲ ਤਸਵੀਰਾਂ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਰਹਿੰਦੇ ਸਨ। ਦੱਸ ਦਈਏ ਯੁਵਰਾਜ ਤੇ ਮਾਨਸੀ ਦੇ ਵਿਆਹ ਵਾਲੇ ਉਨ੍ਹਾਂ ਦੀ ਦਾਦੀ ਬਹੁਤ ਉਤਸ਼ਾਹਿਤ ਸਨ। ਆਪਣੇ ਪੋਤੇ ਦੇ ਵਿਆਹ ਦੇ ਚਾਅ ‘ਚ ਉਨ੍ਹਾਂ ਦਾ ਗਿੱਧਾ ਪਾਉਂਦਿਆ ਦਾ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਜਿਸ ਦੀ ਵੀਡੀਓ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ।

 

View this post on Instagram

 

#blessed #bibi #grandma

A post shared by Yuvraaj Hans (@yuvrajhansofficial) on

ਹਾਲ ਹੀ ‘ਚ ਦੀਵਾਲੀ ਵਾਲੇ ਵੀ ਯੁਵਰਾਜ ਹੰਸ ਨੇ ਆਪਣੀ ਦਾਦੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਸੀ।  ਦੱਸ ਦਈਏ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਦਾ ਪੰਜਾਬੀ ਗਾਇਕੀ ‘ਚ ਵਡਮੁੱਲਾ ਯੋਗਦਾਨ ਰਿਹਾ ਹੈ। ਹੁਣ ਉਹ ਦਿੱਲੀ ਤੋਂ ਲੋਕ ਸਭਾ ਮੈਂਬਰ ਵੀ ਹਨ। ਹੰਸ ਰਾਜ ਹੰਸ ਦੇ ਦੋਨੋਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਚੰਗਾ ਨਾਮ ਬਣਾ ਚੁੱਕੇ ਹਨ।

You may also like