‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’-ਕੰਵਰ ਗਰੇਵਾਲ, ਇੱਕ ਫਿਰ ਤੋਂ ‘AILAAN’ ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

written by Lajwinder kaur | February 14, 2021

ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਇੱਕ ਵਾਰ ਫਿਰ ਤੋਂ ‘ਐਲਾਨ’ (‘AILAAN’) ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਮਾਰੂ ਨੀਤੀਆਂ ਦਾ ਪ੍ਰਯੋਗ ਕਰ ਰਹੀ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕਾਂ ਦੇ ਕਿਸਾਨੀ ਗੀਤਾਂ ਨੂੰ ਭਾਰਤ ਸਰਕਾਰ ਵੱਲੋਂ ਯੂਟਿਊਬ ‘ਤੇ ਹਟਾ ਦਿੱਤੇ ਗਏ ਨੇ ।  inside image of kanwar grewal

ਹੋਰ ਪੜ੍ਹੋ :- ਦੇਖੋ ਵੀਡੀਓ : ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ ਗੀਤਾਜ਼ ਬਿੰਦਰੱਖੀਆ ਦਾ ਨਵਾਂ ਗੀਤ ‘GAL BAAP DI’, ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਦੇ ਲਈ ਬਿਆਨ ਕੀਤੇ ਗੀਤਾਜ਼ ਨੇ ਆਪਣੇ ਜਜ਼ਬਾਤ

ਪਰ ਪੰਜਾਬੀ ਗਾਇਕਾਂ ਨੇ ਹਿੰਮਤ ਨਹੀਂ ਹਾਰੀ ਤੇ ਦੁਬਾਰਾ ਤੋਂ ਆਪਣੇ ਗੀਤ ਲੈ ਕੇ ਆ ਰਹੇ ਨੇ । ਗਾਇਕ ਕੰਵਰ ਗਰੇਵਾਲ ਐਲਾਨ ਗੀਤ ਦੇ ਨਾਲ ਕਿਸਾਨਾਂ ‘ਚ ਜੋਸ਼ ਭਰ ਰਹੇ ਨੇ । ਦੱਸ ਦਈਏ ਇਸ ਗੀਤ ਦੇ ਬੋਲ Vari Rai ਨੇ ਲਿਖੇ ਨੇ ਤੇ ਮਿਊਜ਼ਿਕ Bhai Manna Singh ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਕੰਵਰ ਗਰੇਵਾਲ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ । ਇਸ ਗੀਤ ਦੇ ਰਾਹੀਂ ਕੰਵਰ ਗਰੇਵਾਲ ਨੇ ਕਿਸਾਨਾਂ ਦੀ ਦਲੇਰੀ ਨੂੰ ਬਿਆਨ ਕੀਤਾ ਹੈ । ਇਸ ਗੀਤ ਦੀ ਟੈਗ ਲਾਈਨ ‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ ।

indain farmer

ਇਸ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

kanwar grewal image of punjabi singer

ਕਿਸਾਨਾਂ ਦਾ ਅੰਦੋਲਨ 81ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਦੱਸ ਦਈਏ ਇਸ ਤੋਂ ਪਹਿਲਾਂ ਵੀ ਕੰਵਰ ਗਰੇਵਾਲ ਜੋਸ਼ੀਲੇ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ ।

inside image of ailaan song

0 Comments
0

You may also like