ਖ਼ਾਨ ਸਾਬ ਨੇ ਆਪਣੇ ਗੀਤਾਂ ਨਾਲ ਕੀਲੇ ਦੁਬਈ ਦੇ ਸ਼ੇਖ, ਦੇਖੋ ਵੀਡੀਓ

Written by  Lajwinder kaur   |  March 13th 2020 04:08 PM  |  Updated: March 13th 2020 04:08 PM

ਖ਼ਾਨ ਸਾਬ ਨੇ ਆਪਣੇ ਗੀਤਾਂ ਨਾਲ ਕੀਲੇ ਦੁਬਈ ਦੇ ਸ਼ੇਖ, ਦੇਖੋ ਵੀਡੀਓ

ਪੰਜਾਬੀ ਗਾਇਕ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਦੇਸ਼ ਵਿਦੇਸ਼ਾਂ ‘ਚ ਉਨ੍ਹਾਂ ਦੀ ਲੰਮੀ ਚੌੜੀ ਫੈਨ ਫਾਲੋਵਿੰਗ ਹੈ । ਇਹ ਖ਼ਾਸ ਮੌਕਾ ਸੀ ਜਦੋਂ ਉਨ੍ਹਾਂ ਨੂੰ ਦੁਬਈ ਦੇ ਸ਼ੇਖ ਨੇ ਆਪਣੇ ਘਰ ਸੱਦਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ ‘Assalamuaalaikum ji .....ਪੂਰੀ ਦੁਨੀਆ ਨੂੰ ਸਪੈਸ਼ਲੀ ਇੰਡੀਆ ਤੇ ਪਾਕਿਸਤਾਨ ਨੂੰ.....ਕਿਉਂਕਿ ਜਦੋਂ ਦੁਬਈ ਗਿਆ ਤੇ ਉੱਥੇ ਸ਼ੇਖ ਸਾਬ ਨੇ ਇਨਵਾਇਟ ਕੀਤਾ....ਤੇ ਉੱਥੇ ਜਾ ਕੇ ਬਸ ਉਨ੍ਹਾਂ ਨੂੰ ਇੰਡੀਆ ਤੇ ਪਾਕਿਸਤਾਨ ਦੇ ਗਾਣੇ ਸੁਣਾਏ... ਤੇ ਉਹ ਖੁਸ਼ ਹੋ ਗਏ ਤੇ ਬਹੁਤ ਪਿਆਰ ਕੀਤਾ.....ਇਹ ਸਭ ਤੁਹਾਡੇ ਪਿਆਰ ਸਦਕਾ ਹੀ ਹੈ’

 ਹੋਰ ਵੇਖੋ:ਅਫਸਾਨਾ ਖ਼ਾਨ ਨੇ ਆਪਣੇ ਭਰਾ ਦੇ ਵਿਆਹ 'ਚ ਪਾਇਆ ਖੂਬ ਭੰਗੜਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੀ ਯੂਟਿਊਬ ਚੈਨਲ ਉੱਤੇ ਵੀਡੀਓ ਵੀ ਸ਼ੇਅਰ ਕੀਤੀ ਹੈ । ਜਿਸ ਚ ਉਹ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗੀਤ ਸੁਣਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਗੀਤ ਵੀ ਸੁਣਏ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’, ‘ਜਬ ਤੇਰੇ ਦਰਦ ਮੈਂ’ ਵਰਗੇ ਸ਼ਾਨਦਾਰ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network